ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੮ )

ਭਾਗ ਹੋਣਗੇ ਜੋ ਰਤੀ ਮਾਸਾ, ਕੂੜਾ ... ਉਸਦੇ ਸਿਰ ਵਿੱਚ ਨ ਪਏ।

ਚੌਧਰੀ:-ਇਹ ਤਾਂ ਸੱਚ ਏ ਜੀ।

ਸੁਕਰਾਤ:-ਫੇਰ ਕੀ ਏਹ ਗੱਲ ਫਜ਼ੂਲ ਨਹੀਂ?

ਚੋਧਰੀ:-ਹਲਾ? ਫੇਰ ਤਾਂ ਮੇਰੀ ਵਹੁਟੀ ਸਿਰ ਉੱਤੇ ਕੂੜੇ ਦੇ ਟੋਕਰੇ ਚੁੱਕਣ ਦੀ ਖੇਚਲ ਤੋਂ ਛੁੱਟਕੇ ਖੁਸ਼ ਹੋਵੇਗੀ, ਕਿਉਂ ਜੋ ਅਸੀਂ ਤੁਹਾਡੇ ਕੋਲੋਂ ਸੁਕਰਾਤ ਜੀ ਏਹ ਗੱਲ ਸਿੱਖ ਲਈ ਏ, ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਘਰ ਤੇ ਪਿੰਡ ਸਾਫ ਹੋਵੇ, ਤਾਂ ਸਾਨੂੰ ਆਪ ਸਫਾਈ ਕਰਨੀ ਚਾਹੀਦੀ ਏ, ਚੂਹੜਿਆਂ ਦੇ ਆਸਰੇ ਨਹੀਂ ਰਹਿਣਾ ਚਾਹੀਦਾ।

ਸੁਕਰਾਤ:-ਇਹ ਗੱਲ ਬੜੀ ਚੰਗੀ ਏ। ਕਿਉਂ ਜੋ ਇਹ ਸਭ ਤੋਂ ਪੱਕਾ ਅਸੂਲ ਏ ਕਿ ਪਿੰਡ ਦੀ ਸਫਾਈ ਕਰਨ ਵਾਲਾ ਸਭ ਤੋਂ ਚੰਗਾ ਆਦਮੀ ਜ਼ਿਮੀਂਦਾਰ ਏ, ਕਿਉਂ ਜੋ ਸਫਾਈ ਕਰਨ ਨਾਲ ਉਸ ਨੂੰ ਫਸਲਾਂ ਲਈ ਵਧੇਰੀ ਰੂੜੀ ਮਿਲਦੀ ਏ ਤੇ ਨਾਲੇ ਸਫ਼ਾਈ ਚੰਗੀ ਹੋਣ ਨਾਲ ਉਸਦੀ ਸੇਹਤ ਵੀ ਚੰਗੀ ਰਹਿੰਦੀ ਏ। ਚੂਹੜੇ ਨੂੰ ਤੁਹਾਡੀ ਸੇਹਤ ਜਾਂ ਤੁਹਾਡੇ ਫਸਲਾਂ ਦੀ ਕੀ ਪਰਵਾਹ ਪਈ ਏ। ਏਸ ਲਈ ਭਾਵੇਂ ਤੁਸੀਂ ਉਸਨੂੰ ਕਿੰਨਾ ਖੌਹਰਾ ਬੋਲੋ, ਓਹ ਤੁਹਾਡੇ ਵਰਗੀ ਚੰਗੀ ਸਫਾਈ ਖੋਤਰ ਖੋਤਰ ਕੇ ਨਹੀਂ ਕਰਨ ਲੱਗਾ।