ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੭ )

ਸੁਕਰਾਤ:-ਤੁਸੀ ਨ ਜਾਓ, ਤੁਹਾਨੂੰ ਅੰਦਰ ਨਹੀਂ ਜਾਣ ਦੇਣ ਲੱਗੇ, ਤੁਸੀਂ ਆਪਣੀ ਵਹੁਟੀ ਨੂੰ ਘੱਲ ਸਕਦੇ ਓ।

ਚੌਧਰੀ:-ਮੈਂ ਓਹਨੂੰ ਘੱਲਾਂਗਾ ਤਾਂ ਸਹੀ, ਪਰ ਉਸ ਦੇ ਜਾਣ ਨਾਲ ਕੋਈ ਫ਼ੈਦਾ ਨਹੀਂ ਹੋਣ ਲੱਗਾ, ਕਿਓਂ ਜੋ ਉਸ ਨੂੰ ਕੁਝ ਸਮਝ ਨਹੀਂ ਆਉਣੀ।

ਸੁਕਰਾਤ:-ਓਹ ਸਮਝ ਲਏਗੀ, ਓਹ ਐਡੀ ਜੈਹਲ ਤਾਂ ਨਹੀਂ ਜੇਡੀ ਤੁਸੀ ਉਸਨੂੰ ਸਮਝੀ ਬੈਠੇ ਓ। ਉਸਨੂੰ ਆਪਣਾ ਤੇ ਆਪਣੇ ਬੋਲਾਂ ਦਾ ਸੁਧਾਰ ਕਰਨ ਦਾ ਬੜਾ ਚਾ ਏ ਤੇ ਓਥੋਂ ਦੀ ਜ਼ਨਾਨੀਆਂ ਦੀ ਸਭਾ ਵਾਲੀਆਂ ਤੀਵੀਆਂ ਓਹਨੂੰ ਸਭ ਕੁਝ ਸਮਝਾ ਦੇਣਗੀਆਂ।

ਚੌਧਰੀ:-ਜਦ ਮੈਂ ਹੁਣ ਗੁੜਗਾਵੇਂ ਜਾਵਾਂਗਾ ਤਾਂ ਆਪਣੀ ਵਹੁਟੀ ਨੂੰ ਨਾਲ ਜ਼ਰੂਰ ਲੈ ਜਾਵਾਂਗਾ।

ਸਕਰਾਤ:-ਚੌਧਰੀ ਜੀ, ਅਜੇ ਤੁਹਾਡੇ, ਭੀੜੇ ਬਜ਼ਾਰਾਂ ਦੀ ਗੱਲ ਤਾਂ ਨਹੀਂ ਮੁੱਕੀ।

ਚੌਧਰੀ:-ਬਾਬਾ ਜੀ! ਅਜੇ ਤੁਸੀ ਹੋਰ ਕੀ ਆਖਣਾ ਜੇ?

ਸੁਕਰਾਤ:-ਬਜ਼ਾਰ ਐਡੇ ਭੀੜੇ ਨੇ ਕਿ ਜਦ ਕਿਸੇ ਨੂੰ ਅੱਗੋਂ ਕੋਈ ਕੂੜਾ ਚੁੱਕੀ ਲਗਾ ਆਉਂਦਾ (ਜੇਹੜੀ ਅਕਸਰ ਜ਼ਨਾਨੀ ਈ ਹੁੰਦੀ ਏ, ਕਿਉਂ ਜੋ ਤੁਸੀਂ ਆਦਮੀ ਐਡੇ ਰਾਣੀ ਖ਼ਾ ਓ ਜੋ ਤੁਸੀਂ ਸਫਾਈ ਆਪਣੀ ਹੱਥੀਂ ਨਹੀਂ ਕਰ ਸਕਦੇ) ਮਿਲ ਪਏ ਤਾਂ ਓਹਦੇ ਬੜੇ ਈ ਚੰਗੇ