ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੬ )

ਸੁਕਰਾਤ:-ਬਾਬਾ ਕਿਉਂ ਨਾ ਬਣਾਓ, ਤੁਹਾਡੀਆਂ ਜ਼ਨਾਨੀਆਂ ਤਾਂ ਜਿਸ ਤਰ੍ਹਾਂ ਅੱਜ ਕੱਲ੍ਹ ਰਹਿੰਦੀਆਂ ਨੇ ਓਹ ਬੜੀਆਂ ਔਖੀਆਂ ਨੇ ਤੇ ਓਹ ਵਿਚਾਰੀਆਂ ਪਰਦਾ ਕੀਤੇ ਬਗੈਰ ਚੰਗੀ ਤਰ੍ਹਾਂ ਨ੍ਹਾ ਨਹੀਂ ਸਕਦੀਆਂ ਤੇ ਜੇ ਤੁਸੀ ਓਹਨਾਂ ਲਈ ਖੂਹਾਂ ਤੇ ਪੋਣੇ ਬਣਾਓਗੇ ਤਾਂ ਓਹ ਵਿਚਾਰੀਆਂ ਚੰਗੀ ਤਰ੍ਹਾਂ ਮੌਜ ਨਾਲ ਨ੍ਹਾ ਧੋ ਨਹੀਂ ਸਕਣਗੀਆਂ ਤੇ ਏਸੇ ਕਰਕੇ ਈ ਤੁਹਾਡੇ ਮੁੰਡੇ ਕੁੜੀਆਂ ਤੇ ਤੁਹਾਡੀਆਂ ਜ਼ਨਾਨੀਆਂ ਡਾਢੀਆਂ ਗੰਦੀਆਂ ਤੇ ਮੈਲੀਆਂ ਨੇ।

ਚੌਧਰੀ:-ਸਕਰਾਤ ਜੀ! ਸੱਚ ਏ, ਅਸੀਂ ਹੁਣ ਤੁਹਾਨੂੰ ਖੁਸ਼ ਕਰਨ ਲਈ ਪਾਣੀ ਪੀਣ ਵਾਲੇ ਖੂਹ ਤੇ ਜ਼ਨਾਨੀਆਂ ਅਰ ਓਹਨਾਂ ਦੇ ਬਾਲਾਂ ਦੇ ਨ੍ਹਾਉਣ ਧੋਣ ਲਈ ਪੋਣਾ ਬਣਵਾ ਦਿਆਂਗੇ।

ਸੁਕਰਾਤ:-ਠੀਕ ਏ, ਜੇ ਤੁਸੀ ਪੌਣੇ ਦਾ ਨਮੂਨਾ ਵੇਖਣਾਂ ਹੋਵੇ ਤਾਂ ਗੁੜਗਾਵੇਂ ਜ਼ਨਾਨੀਆਂ ਦੇ ਬਾਗ਼ ਵਿੱਚ ਪੋਣੇ ਦਾ ਇੱਕ ਨਮੂਨਾ ਬਣਿਆ ਹੋਇਆ ਜੇ।

ਚੌਧਰੀ:-ਸਕਰਾਤ ਜੀ! ਓਹ ਕੀ ਏ?

ਸੁਕਰਾਤ:-ਓਹ ਪਹਿਲਾਂ ਆਦਮੀਆਂ ਦਾ ਬਾਗ਼ ਹੁੰਦਾ ਸੀ, ਪਰ ਹੁਣ ਓਥੋਂ ਦੇ ਸਿਆਣਿਆਂ ਆਦਮੀਆਂ ਨੇ ਆਦਮੀਆਂ ਨੂੰ ਬਾਹਰ ਕੱਢਕੇ ਜ਼ਨਾਨੀਆਂ ਦੀ ਸੈਲ ਤੇ ਬੈਠਣ ਉੱਠਣ ਲਈ ਓਹਨਾਂ ਨੂੰ ਦੇ ਦਿੱਤਾ ਏ।

ਚੌਧਰੀ:-ਤਾਂ ਮੈਨੂੰ ਜਾਕੇ ਓਹ ਜ਼ਰੂਰ ਵੇਖਣਾ ਚਾਹੀਦਾ ਏ।