ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/245

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੫ )

ਓਥੇ ਲੋਕੀ ਆਪਣਿਆਂ ਘਰਾਂ ਦੇ ਅੱਗੇ, ਪੋੜੀਆਂ ਤੇ ਥੜੇ ਬਣਾ ਲੈਂਦੇ ਨੇ ਤੇ ਓਹਨਾਂ ਨੂੰ ਅੱਗੇ ਕੋਈ ਠਾਕਣ ਵਾਲਾ ਤਾਂ ਹੋਇਆ ਨਾ।

ਸੁਕਰਾਤ:-ਵਹਿਨੀਆਂ ਲੋਕਾਂ ਦੇ ਘਰਾਂ ਦੇ ਨਾਲ ਦੀ ਹੇਠ ਨੂੰ ਵਗਦੀਆਂ ਨੇ ਤੇ ਘਰਾਂ ਦੇ ਬਾਹਰ ਗੰਦੇ ਪਾਣੀ ਦੀਆਂ ਛਪੜੀਆਂ ਲੱਗੀਆਂ ਹੋਈਆਂ ਨੇ। ਏਹ ਗੱਲਾਂ ਬੜੀਆਂ ਭੈੜੀਆਂ ਨੇ।

ਚੌਧਰੀ:-ਅਸੀ ਏਹਨਾਂ ਨੂੰ ਕਿਸ ਤਰ੍ਹਾਂ ਹਟਾਈਏ?

ਸੁਕਰਾਤ:-ਮੈਂ ਮੰਨਦਾ ਹਾਂ ਕਿ ਇਹ ਕੰਮ ਬੜਾ ਔਖਾ ਏ । ਜਿਨ੍ਹਾਂ ਦੇ ਬੂਹੇ ਅੱਗੇ ਛੱਪੜੀਆਂ ਲੱਗੀਆਂ ਹੋਈਆਂ ਨੇ ਓਹਨਾਂ ਨੂੰ ਚਾਹੀਦਾ ਏ ਜੋ ਓਹ ਰੋਜ਼ ਓਹਨਾਂ ਨੂੰ ਖਾਲੀ ਕਰਕੇ ਸਾਫ਼ ਕੀਤਾ ਕਰਨ ਤੇ ਘਰਾਂ ਦੇ ਨਾਲ ਨਾਲ, ਕਦੀ ਵਹਿਣੀਆਂ ਨਹੀਂ ਬਨਾਣੀਆਂ ਚਾਹੀਦੀਆਂ। ਘਰ ਦਾ ਧੋਣ ਧਾਣ ਕਿਸੇ ਖੁੱਲ੍ਹੀ ਥਾਂ ਤੇ ਰੋਜ਼ ਦੇ ਰੋਜ਼ ਛਿਣਕ ਦੇਣਾ ਚਾਹੀਦਾ ਏ। ਤੁਹਾਨੂੰ ਸਾਰਾ ਨ੍ਹਾਉਣ ਧੋਣ ਦਾ ਕੰਮ ਖੂਹਾਂ ਤੇ ਕਰਨਾ ਚਾਹੀਦਾ ਏ, ਜਿੱਥੋਂ ਨਾਲੀ ਨਿਕਲਕੇ ਅੱਗੇ ਫੁੱਲਾਂ ਦੀਆਂ ਕਿਆਰੀਆਂ ਨੂੰ ਚਲੀ ਜਾਏਗੀ ਤੇ ਸਾਰਾ ਗੰਦਾ ਪਾਣੀ ਉਸਦੇ ਵਿੱਚ ਸਿੰਜਰ ਜਾਏਗਾ।

ਚੌਧਰੀ:-ਏਹ ਸਭ ਕੁਝ ਹੋ ਸਕਦਾ ਏ, ਪਰ ਫੇਰ ਖੂਹਾਂ ਤੇ ਜ਼ਨਾਨੀਆਂ ਤੇ ਬਾਲਾਂ ਦੇ ਨ੍ਹਾਉਣ ਧੋਣ ਲਈ ਵੱਖਰੀ ਥਾਂ ਚਾਹੀਦੀ ਹੋਵੇਗੀ?