ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੪ )

ਹੁਣ ਸਾਨੂੰ ਕੁਤਾ ਚੰਗਾ ਲੱਗਦਾ ਏ, ਭਾਵੇਂ ਸਾਨੂੰ ਇਹ ਸਭ ਕੁਝ ਕਰਨ ਲਈ ਬੜਾ ਚਿਰ ਲੱਗਾ ਤੇ ਲੋਕਾਂ ਨੂੰ ਆਖਿਆ, ਵੇਖਿਆ ਤੇ ਯੋਰ ਪਾਕੇ ਵੀ ਕਰਾਇਆ।

ਸੁਕਰਾਤ:-ਏਹ ਸਭ ਕੁਝ ਹੁੰਦਿਆਂ ਹੋਇਆਂ ਅਜੇ ਵੀ ਪਿੰਡ ਦੀ ਸਫਾਈ ਵਿੱਚ ਕੁਝ ਕਸਰ ਏ। ਜਦ ਮੈਂ ਆਉਂਦਾ ਹਾਂ ਤਾਂ ਥਾਂ ਕੁਥਰੀ ਹੁੰਦੀ ਏ। ਜ਼ਮੀਨ ਅਜਿਹੀ ਉੱਚੀ ਨਵੀਂ ਤੇ ਢੈ ਢੇਰੀ ਹੋਈ ਹੋਈ ਏ, ਜੇ ਓਹਨੂੰ ਵੇਖਕੇ ਮੈਨੂੰ ਉਮੈਦ ਨਹੀਂ ਪੈਂਦੀ ਕਿ ਤੁਸੀ ਕਦੀ ਵੀ ਸੁਖੀ ਵੱਸੋਗੇ।

ਚੌਧਰੀ:-ਜੀ ਫੇਰ ਖਰਾਬੀ ਕੀ ਏ?

ਸੁਕਰਾਤ:-ਲਓ ਸੁਣੋ, ਪਹਿਲਾਂ ਤਾਂ ਤੁਹਾਡੇ ਬਜ਼ਾਰ ਐਡੇ ਤੰਗ ਨੇ ਜੇ ਓਹਨਾਂ ਵਿੱਚੋਂ ਗੱਡ ਨਹੀਂ ਲੰਘ ਸਕਦੀ। ਦੋ ਗੱਡਾਂ ਤਾਂ ਆਹਮੋ-ਸਾਹਮਣੇ ਹੋਕੇ ਕਿਧਰੋਂ ਵੀ ਨਹੀਂ ਲੰਘ ਸਕਦੀਆਂ। ਚੰਗੇ ਭਾਗਾਂ ਨੂੰ ਤੁਸੀਂ ਬੜੇ ਭਲੇਮਾਨਸ ਓ, ਨਹੀਂ ਤਾਂ ਜੇ ਕਦੀ ਦੋ ਗੱਡਾਂ ਬਜ਼ਾਰ ਵਿੱਚ ਆਹਮੋ ਸਾਹਮਣੇ ਆ ਜਾਂਦੀਆਂ ਤਾਂ ਕਈ ਲੜਾਈਆਂ ਪਈਆਂ ਹੁੰਦੀਆਂ।

ਚੌਧਰੀ:-ਹਾਂ ਬਜ਼ਾਰ ਭੀੜੇ ਨੇ, ਲੋਕਾਂ ਨੂੰ ਆਪਣੇ ਘਰ ਅੱਗੇ ਵਧਾ ਵਧਾਕੇ ਬਨਾਉਣ ਤੋਂ ਡਕਣ ਵਾਲਾ ਕੋਈ ਹਾਕਮ ਜੁ ਨ ਹੋਇਆ । ਜਿੱਥੇ ਕਿਧਰੇ ਬਜ਼ਾਰੇ ਚੌੜੇ ਨੇ