ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੩ )

ਤੁਹਾਡੇ ਆਖੇ ਤੇ ਮੈਂ ਹਲਟ ਵੀ ਲਾ ਲਿਆ ਏ ਤੇ ਕੁਝ ਫਲਦਾਰ ਰੁੱਖ ਤੇ ਸਬਜ਼ੀਆਂ ਵੀ ਆਪਣੇ ਖੂਹ ਤੇ ਲਾਈਆਂ ਨੇ । ਅਸੀ ਸਾਰੇ ਤੁਹਾਡੇ ਧੰਨਵਾਦੀ ਆਂ ਕਿਉਂ ਜੋ ਅਸੀ ਅੱਗੇ ਨਾਲੋਂ ਨਰੋਏ ਹਾਂ ਤੇ ਫ਼ਸਲ ਵੀ ਸਾਡੇ ਹੁਣ ਅੱਗੇ ਨਾਲੋਂ ਦੂਣੇ ਹੁੰਦੇ ਨੇ । ਏਹ ਸਭ ਕੁਝ ਰੂੜੀ ਪਾਣ ਨਾਲ, ਅੱਗੇ ਨਾਲੋਂ ਜ਼ਿਮੀ ਨੂੰ ਪਾਣੀ ਦੇਣ ਦਾ ਚੰਗਾ ਪ੍ਰਬੰਧ ਹੋਣ ਨਾਲ, ਚੰਗੇਰਾ ਬੀ ਪਾਣ ਨਾਲ, ਅੱਗੇ, ਨਾਲੋਂ ਭੋਂ ਨੂੰ ਚੰਗੀ ਤਰ੍ਹਾਂ ਵਾਹਣ ਨਾਲ ਤੇ ਚੰਗੇ ਮੁੱਲ ਵਾਲੇ ਫਸਲ ਬੀਜਣ ਕਰਕੇ ਹੋਇਆ ਏ । ਬਾਬਿਆ ਤੂੰ ਹੁਣ ਕਿਸੇ ਗੱਲੇ ਪਤੀਜੇਂਗਾ ਵੀ?

ਸੁਕਰਾਤ:-ਜਿਸ ਤਰ੍ਹਾਂ ਤੁਸੀਂ ਆਖਿਆ ਏ ਤੁਹਾਡਾ ਪਿੰਡ ਤਾਂ ਸੱਚ ਮੁੱਚ ਸਾਫ ਏ, ਮੁਸ਼ਕ ਵੀ ਨਹੀਂ ਆਉਂਦੀ, ਤੇ ਟੋਇਆਂ ਤੋਂ ਟੱਟੀ ਦਾ ਕੰਮ ਲੈਂਦੇ ਓ । ਏਹ ਟੋਏ ਤਾਂ ਖਾਸ ਤੁਹਾਡੀਆਂ ਜ਼ਨਾਨੀਆਂ ਤੇ ਰੱਬ ਵਲੋਂ ਮੇਹਰ ਹੋਈ ਹੈ; ਕੁੱਤੇ ਵੀ ਅੱਗੇ ਨਾਲੋਂ ਚੰਗੇ ਨੇ, ਤੁਸੀ ਸਾਰਿਆਂ ਨੇ ਇੱਕ ਇੱਕ ਦੋ ਦੋ ਕੁੱਤੇ ਵੀ ਪਟੇ ਪਾਕੇ ਰੱਖੇ ਹੋਏ ਨੇ ਤੇ ਓਹਨਾਂ ਨੂੰ ਰਹਿਣ ਲਈ ਥਾਂ ਵੀ ਦਿੱਤੀ ਹੋਈ ਜੇ, ਤੁਸੀ ਓਹਨਾਂ ਨੂੰ ਚੰਗਾ ਖੁਆਂਦੇ ਪਿਆਂਦੇ ਓ, ਤੁਸੀ ਓਹਨਾਂ ਦਾ ਕੋਈ ਨ ਕੋਈ ਨਾਂ ਵੀ ਰੱਖਿਆ ਹੋਇਆ ਹੈ ਤੇ ਓਹਨਾਂ ਨੂੰ ਕੁਝ ਨ ਕੁਝ ਸਿਖਾਇਆ ਵੀ ਜੇ।

ਚੌਧਰੀ:-ਜੀ ਅਸੀ ਏਹ ਸਭ ਕੁਝ ਕਰਦੇ ਹਾਂ ਤੇ