ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੧ )

ਏਹ ਗੱਲ ਦੱਸਣ ਲਈ-ਕਿ ਤੁਸੀ ਆਪਣਿਆਂ ਪਿੰਡਾਂ ਨੂੰ ਕਿਸ ਤਰ੍ਹਾਂ ਠੀਕ ਕਰੋ-ਕੰਨੇ ਦੁਖ ਪਾਂਦੀ ਏ ।

ਜ਼ਿਮੀਂਦਾਰ:-ਸਕਰਾਤ ਜੀ ਜੋ ਕੁਝ ਤੁਸੀ ਆਖਿਆ ਏ ਮੈਂ ਚੇਤੇ ਰੱਖਾਂਗਾ ਤੇ ਗੋਰਮਿੰਟ ਤੇ ਰੱਬ ਨੂੰ ਬਦਨਾਮ ਕਰਨ ਤੋਂ ਪਹਿਲਾਂ ਮੈਂ ਵੇਖ ਲਵਾਂਗਾ ਜੋ ਕਿਧਰੇ ਮੇਰਾ ਆਪਣਾ ਕਸੂਰ ਤਾਂ ਨਹੀਂ ?

ਸੁਖਦਾਈ ਪਿੰਡ

ਸੁਕਰਾਤ:-ਚੋਧਰੀ ਜੀ, ਰਾਮ ਰਾਮ, ਸੁਣਾਓ ਕਿਧਰੋਂ ?

ਚੌਧਰੀ:-ਜੀ ਜਰਾ ਆਪਣੇ ਬਾਗ ਵਲ ਗਿਆ ਸਾਂ ਜੇ ।

ਸੁਕਰਾਤ:-ਓਹ ਬਾਗ ਕਿੱਥੇ ਵੇ ?

ਚੌਧਰੀ:-ਪਿੰਡੋ ਬਾਹਰ ਮੇਰੇ ਖੁਹ ਤੇ ।

ਸੁਕਰਾਤ:-ਏਥੋਂ ਕਿੰਨਾ ਕੁ ਦੁਰੇਡਾ ਏ ?

ਚੌਧਰੀ:-ਕੋਈ ਅੱਧਾਕੁ ਮੀਲ।

ਸੁਕਰਾਤ:-ਓਥੇ ਗਿਆਂ ਕਿੰਨਾ ਕੁ ਚਿਰ ਹੋਇਆ ਜੇ ?

ਚੌਧਰੀ:-ਇਕ ਰਾਤ ਈ ਰਿਹਾ ਸਾਂ ।

ਸੁਕਰਾਤ:-ਮੈਨੂੰ ਉਮੈਦ ਏ ਕਿ ਓਥੇ ਤੁਹਾਡੇ ਮੁੰਡੇ ਕੁੜੀਆਂ ਰਾਜੀ ਖ਼ੁਸ਼ੀ ਹੋਣਗੇ ? ਓਥੇ ਓਹਨਾਂ ਨੂੰ ਬੜਾ ਖੁਸ਼ ਰਹਿਣਾ ਚਾਹੀਦਾ ਏ ਕਿਉਂ ਜੋ ਓਥੇ ਨ ਤਾਂ ਪਿੰਡ ਦੇ ਕੁੱਤਿਆਂ ਦਾ ਰੌਲਾ ਏ ਨਾਂ ਮੁਸ਼ਕ ਤੇ ਨਾ ਹੀ