ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੯)

ਸੁਕਰਾਤ:-ਤਾਂ ਡਿਪਟੀ ਕਮਿਸ਼ਨਰ ਮਾਲਕ ਤੋਂ ਜ਼ੋਰਾਵਰ ਹੋਇਆ ਨਾ ?

ਜ਼ਿਮੀਂਦਾਰ:-ਬਿਲਕੁਲ ਨਹੀਂ ।

ਸੁਕਰਾਤ:-ਤਾਂ ਫੇਰ ਮਾਤਾ ਠਕਾਣਾ ਤੇ ਪਲੇਗ ਦਾ ਟੀਕਾ ਲਵਾਣਾ ਵੀ 'ਮਾਲਕ ਦੀ ਮਰਜੀ' ਹੋਈ ਨਾ ?

ਜ਼ਿਮੀਂਦਾਰ:-ਗੱਲ ਤਾਂ ਏਹੋ ਈ ਜਾਪਦੀ ਏ ।

ਸੁਕਰਾਤ:-ਤਾਂ ਖਬਰੇ ਇਹ ਵੀ ਮਾਲਕ ਦੀ ਮਰਜੀ ਏ ਕਿ ਜੇਹੜਾ ਕੂੜਾ ਸ਼ੂੜਾ ਪਿੰਡਾਂ ਵਿੱਚ ਐਵੇਂ ਪਿਆ ਰਹਿੰਦਾ ਏ ਅਤੇ ਤੁਹਾਨੂੰ ਤੇ ਤੁਹਾਡੇ ਬਾਲ ਬੱਚੇ ਨੂੰ ਜ਼ਹਿਰ ਚਾੜ੍ਹਦਾ ਏ, ਜੇ ਉਹ ਖੇਤਾਂ ਵਿੱਚ ਪਾਓ ਤਾਂ ਤੁਹਾਡੀ ਪੈਦਾਵਾਰ ਦੂਨੀ ਹੋ ਜਾਵੇ ।

ਜ਼ਿਮੀੰਦਾਰ:-ਇਹ ਗੱਲ ਤਾਂ ਬਹੁਤ ਸਾਰੀ ਸੱਚੀ ਏ ।

ਸੁਕਰਾਤ:-ਤਾਂ ਏਹ ਲੋਹੇ ਦੇ ਹਲ ਤੇ ਹਲਟ ਵੀ ਸਾਰੇ ਰੱਬ ਦੀ ਮਰਜੀ ਈ ਹੋਣਗੇ ?

ਜ਼ਿਮੀਂਦਾਰ:-ਮੇਰੀ ਸਮਝੇ ਹੈਨ ਨੇ।

ਸੁਕਰਾਤ:-ਤਾਂ ਸ਼ੈਤ ਫੇਰ ਇਹ ਵੀ ਰੱਬ ਦੀ ਮਰਜੀ ਹੋਵੇਗੀ ਜੋ ਤੁਸੀਂ ਜਿਊਂਦੇ ਰਹੋ, ਮਰੋ ਨਾਂਹ, ਨਰੋਏ ਰਹੋ, ਬਿਮਾਰ ਨ ਪਓ ਤੇ ਨਾਲੇ ਤੁਹਾਡੇ ਫਸਲ ਵੀ ਮਾੜਿਆਂ ਦੀ ਥਾਂ ਚੰਗੇ ਹੋਣ ?

ਜ਼ਿਮੀਂਦਾਰ:-ਮੈਂ ਤਾਂ ਇਹੋ ਸਮਝਦਾ ਹਾਂ ।