ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੮ )

ਵਾਹ ਲਾ ਦਿੱਤੀ ਏ ਤੇ ਫੇਰ ਅਜੇ ਵੀ ਤੁਹਾਡੀ ਹਾਲਤ ਖਰਾਬ ਏ ਤਾਂ ਫੇਰ ਤੁਸੀਂ ਗੌਰਮਿੰਟ ਜਾਂ ਰੱਬ ਨੂੰ ਦੋਸ਼ ਦੇ ਸਕਦੇ ਓ ।

ਜ਼ਿਮੀਦਾਰ:-ਜਦ ਸਾਡੇ ਫਸਲ ਮਾਰੇ ਜਾਂਦੇ ਨੇ ਜਾਂ ਸਾਡਿਆਂ ਬਾਲਾਂ ਨੂੰ ਮਾਤਾ ਨਿਕਲ ਪੈਂਦੀ ਏ ਤਾਂ ਕੀ ਏਹ 'ਮਾਲਕ ਦੀ ਮਰਜੀ' ਨਾਲ ਨਹੀਂ ਹੁੰਦਾ ।

ਸੁਕਰਾਤ:-ਪਰ ਜੇਹੜਿਆਂ ਬਾਲਾਂ ਨੂੰ ਮਾਤਾ ਠੇਕੀ ਹੋਈ ਹੁੰਦੀ ਏ, ਓਹਨਾਂ ਨੂੰ ਤਾਂ ਮਾਤਾ ਨਹੀਂ ਨਿਕਲਦੀ ।

ਜ਼ਿਮੀਦਾਰ:-ਨਹੀਂ ।

ਸੁਕਰਾਤ:-ਤਾਂ ਮਾਤਾ ਠੇਕਣ ਵਾਲਾ ਵੈਕਸੀਨੇਟਰ ਮਾਲਕ ਤੋਂ ਯੋਰਾਵਰ ਹੋਇਆ ਨਾ ?

ਜ਼ਿਮੀਂਦਾਰ:-ਨਹੀਂ, ਇਹ ਕੀ ਗੱਲ ਹੋਈ ।

ਸੁਕਰਾਤ:-ਜਦ ਪਲੇਗ (ਤੂਨ) ਪਈ ਸੀ ਤਾਂ ਤੁਹਾਡੇ ਬਾਲ ਕਿਉਂ ਮਰ ਗਏ ਸਨ ?

ਜ਼ਿਮੀਦਾਰ:-ਮਾਲਕ ਦੀ ਰਜਾ ਨਾਲ ।

ਸੁਕਰਾਤ:-ਪਰ ਜਦ ਡਿਪਟੀ ਕਮਿਸ਼ਨਰ ਨੇ ਆ ਕੇ ਤੁਹਾਨੂੰ ਸਾਰਿਆਂ ਨੂੰ ਪਲੇਗ ਦਾ ਟੀਕਾ ਲਵਾ ਦਿੱਤਾ ਸੀ ਤਾਂ ਮਗਰੋਂ ਫੇਰ ਕੋਈ ਵੀ ਨ ਮੋਇਆ ।

ਜ਼ਿਮੀਂਦਾਰ:-ਠੀਕ ਏ ਜੀ, ਕੋਈ ਨਹੀਂ ਸੀ ਨੁਕਸਾਨਿਆ ।