ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੬ )

ਮਾਲਕ ਦੀ ਮਰਜੀ

ਜ਼ਿਮੀਂਦਾਰ:-ਸੁਕਰਾਤ ਜੀ, ਮੈਂ ਤਾਂ ਡਾਢਾ ਦੁਖੀ ਹਾਂ, ਮੇਰੇ ਫਸਲਾਂ ਦਾ ਕੁਝ ਹੱਜ ਨਹੀਂ ਰਿਹਾ, ਮੇਰੇ ਬਾਲ ਮਾਂਦੇ ਪਏ ਨੇ ਤੇ ਮੇਰਾ ਕਰਜਾ ਵਧੀ ਜਾਂਦਾ ਏ । ਸਾਡਾ ਜ਼ਿਮੀਂਦਾਰਾਂ ਦਾ ਤਾਂ ਡਾਢਾ ਮੰਦਾ ਹਾਲ ਏ । ਜੇ ਨਿਰੀ ਸਰਕਾਰ.........

ਸੁਕਰਾਤ:-ਤਾਂ ਫੇਰ ਇਹ ਸਰਕਾਰ ਦਾ ਈ ਦੋਸ਼ ਹੋਇਆ ਨਾ ?

ਜ਼ਿਮੀਂਦਾਰ:-ਮੀਂਹ.........

ਸੁਕਰਾਤ:-ਤੇ ਨਾਲੇ ਰੱਬ ਦਾ ਵੀ ਕਸੂਰ ਹੋਇਆ ਨਾ?

ਜ਼ਿਮੀਂਦਾਰ:-ਕੀ ਮੈਂ ਲਹੂ ਪਾਣੀ ਇੱਕ ਕਰਕੇ ਕੰਮ ਨਹੀਂ ਕਰਦਾ ਤੇ ਮੈਨੂੰ ਵੇਖਕੇ ਕਿਸੇ ਨੂੰ ਤਰਸ ਨਹੀਂ ਆਵੇਗਾ। ਜਦ ਸਰਕਾਰ.....

ਸੁਕਰਾਤ:-ਫੇਰ ਸਰਕਾਰ ?

ਜ਼ਿਮੀਂਦਾਰ:-ਕੀ ਮੈਂ ਮਾਮਲਾ ਨਹੀਂ ਭਰਦਾ ਤੇ ਫੇਰ ਜ਼ਿਮੀ...

ਸੁਕਰਾਤ:-ਫੇਰ ਰੱਬ ਨੂੰ ਵਖਤ ਪੈ ਗਿਆ ? ਓ ਭੈੜਿਆ ਰੱਬਾ, ਓ ਚੰਦਰੀਏ ਗੋਰਮਿੰਟੇ । ਤੁਸੀ ਜ਼ਿਮੀਂਦਾਰ ਆਪਣੀ ਰੂੜੀ ਫੂਕ ਸੁੱਟਦੇ ਓ ਜਾਂ ਪਿੰਡ ਨੂੰ ਜੈਹਰ ਦੇਣ