ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੩ )

ਸੁਕਰਾਤ:-ਆਪਣੀਆਂ ਛੰਨਾਂ ਦੇ ਪੁਰਾਣੇ ਛੱਪਰ ਵੀ ਓਸੇ ਵਿੱਚ ਈ ਸੁਟਦੇ ਹੋਵੋਗੇ ?

ਜਮਾਦਾਰ:-ਜੀ ਹਾਂ ।

ਸੁਕਰਾਤ:-ਡੰਗਰਾਂ ਦਾ ਗੋਹਾ ਵੀ ?

ਜਮਾਦਾਰ:-ਆਹੋ ਜੀ ।

ਸੁਕਰਾਤ:-ਬਜਾਰਾਂ ਤੇ ਖੇਤਰਾਂ ਦਾ ਹੂੰਜਣ ਹਾਂਜਣ ਸਭ ਓਸੇ ਵਿੱਚ ਈ ਸੱਟਦੇ ਓ ?

ਜਮਾਦਾਰ:-ਆਹੋ ਜੀ ।

ਸੁਕਰਾਤ:-ਏਹ ਸਭ ਕੁਝ ਓਸੇ ਵਿੱਚ ਈ ਗਲਦਾ ਸੜਦਾ ਰਹਿੰਦਾ ਏ ਤੇ ਮਗਰੋਂ ਤੁਸੀਂ ਏਸਨੂੰ ਕਈਆਂ ਮਹੀਨਿਆਂ ਪਿੱਛੋਂ ਕੱਢਕੇ ਆਪਣੀ ਜ਼ਮੀਨ ਵਿੱਚ ਰੂੜੀ ਪਾ ਲੈਂਦੇ ਓ ?

ਜਮਾਦਾਰ:-ਜੀ ਮੈਂ ਪਾਂਦਾ ਹਾਂ ।

ਸਕਰਾਤ:-ਤਾਂ ਫੇਰ ਹੁਣ ਅੱਗੇ ਨਾਲੋਂ ਤੁਹਾਡਾ ਫਸਲ ਦੂਨਾ ਹੁੰਦਾ ਹੋਣਾ ਏ ?

ਜਮਾਦਾਰ:-ਸੁਕਰਾਤ ਜੀ, ਤੁਸੀ ਸੱਚੇ ਓ । ਜਦੋਂ ਤੋਂ ਮੈਂ ਤੁਹਾਡੀ ਮੱਤ ਲਈ ਏ ਓਦੋਂ ਤੋਂ ਮੇਰੀ ਤੇ ਅੱਗੇ ਨਾਲੋਂ ਘਟੋ ਘਟ ਦੂਨੀ ਪੈਦਾਵਾਰ ਹੁੰਦੀ ਏ ।

ਸੁਕਰਾਤ:-ਤਾਂ ਫੇਰ ਤੁਹਾਡਾ ਟੋਆ ਨਹੀਂ, ਇਹ ਤਾਂ ਖਜਾਨਾ ਏ ।