ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੨ )

ਜਿੱਥੇ ਸਰਕਾਰ ਆਪਣਾ ਸਾਰਾ ਰੁਪਿਆ ਪੈਸਾ ਤੇ ਕੀਮਤੀ ਮਾਲ ਜਮ੍ਹਾਂ ਰੱਖਦੀ ਏ ।

ਸੁਕਰਾਤ:-ਤਾਂ ਫੇਰ ਮੇਰੀ ਜਾਚੇ ਤੁਹਾਡੇ ਪਿੰਡ ਵਿੱਚ ਵੀ ਤਾਂ ਸਾਰਿਆਂ ਕੋਲ ਖਜਾਨੇ ਹੈਨ ਨੇ।

ਜਮਾਦਾਰ:-ਸੁਕਰਾਤ ਜੀ, ਇਸ ਤੋਂ ਤੁਹਾਡਾ ਕੀ ਮਤਲਬ ਏ ? ਅਸੀ ਬੜੇ ਗਰੀਬ ਆਂ, ਸਾਡੇ ਕੋਲ ਖਜਾਨੇ ਕਿੱਥੋਂ?

ਸੁਕਰਾਤ:-ਜਮਾਦਾਰ ਜੀ, ਤੁਸੀ ਹੁਣ ਤਾਂ ਇੱਕ ਟੋਆ ਪਟਿਆ ਹੋਣਾ ਏ ।

ਜਮਾਦਾਰ:-ਆਹੋ ਜੀ, ਜਰੁਰ ਪੱਟਿਆ ਏ, ਪਰ ਓਹ ਤੁਹਾਡੇ ਆਖੇ ਵੇਖੇ ਈ ਪੱਟਿਆ ਏ ।

ਸੁਕਰਾਤ:-ਤੁਸੀ ਆਪਣਾ ਸਾਰਾ ਗੰਦ ਤੇ ਕੂੜਾ ਉਸੇ ਵਿੱਚ ਈ ਸੱਟਦੇ ਓ ?

ਜਮਾਦਾਰ:-ਹਾਂ ਜੀ ।

ਸੁਕਰਾਤ:-ਘਰ ਦਾ ਕੂੜਾ ਤੇ ਸੁਆਹ ਵੀ ?

ਜਮਾਦਾਰ:-ਹਾਂ ਜੀ ।

ਸੁਕਰਾਤ:-ਪਿੰਡ ਦੇ ਉਦਾਲੇ ਬਰਸਾਤ ਨੂੰ ਜੋ ਘਾ ਬੂਟ ਉੱਗ ਆਉਂਦਾ ਏ ਓਹ ਵੀ ਵੱਢਕੇ ਸਾਰਾ ਉਸ ਵਿੱਚ ਈ ਸੱਟਦੇ ਹੋਵੋਗੇ ?

ਜਮਾਦਾਰ:-ਜੀ ਹਾਂ ।