ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੧ )

ਸੁਕਰਾਤ:-ਪਰ ਅਸਲ ਵਿੱਚ ਤਾਂ ਓਸ ਨੂੰ ਗਾਈਆਂ ਕੱਜਣ ਦੇਣ ਨਾਲੋਂ ਖੱਸੀ ਕਰ ਦੇਣਾ ਵਧੇਰਾ ਪੁੰਨ ਏ।

ਬ੍ਰਾਹਮਣ:-ਠੀਕ ਏ ਜੀ ।

ਸੁਕਰਾਤ:-ਪੁਰਾਣੀਆਂ ਰਸਮਾਂ ਦੇ ਮਗਰ ਅੰਨ੍ਹੇ ਵਾਹ ਲੱਗੀ ਜਾਣਾ ਵੀ ਕੋਈ ਬਚਾ ਨਹੀਂ। ਕਿਸੇ ਗੱਲ ਦੇ ਮਗਰ ਅੱਖਾਂ ਮੀਟਕੇ ਨ ਲਗੋ । ਆਪਣੀਆਂ ਅੱਖਾਂ ਖੋਲ੍ਹਕੇ ਰੱਖੋ । ਜਿਸ ਗੱਲ ਦੇ ਮਗਰ ਲੱਗਣ ਲੱਗੋ, ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਲਓ, ਜੇ ਚੰਗੀ ਹੋਵੇ ਤਾਂ ਉਸਦੇ ਮਗਰ ਲੱਗੋ ਨਹੀਂ ਤਾਂ ਉਸਨੂੰ ਛੱਡ ਦਿਓ ।

ਦੋ ਖਜਾਨੇ

ਸੁਕਰਾਤ ਦਾਰੇ ਬੈਠਾ ਹੋਇਆ ਸੀ ਕਿ ਉਪਰੋਂ ਜਮਾਦਾਰ ਆ ਨਿਕਲਿਆ । ਓਹ ਬੜਾ ਰੁਝਿਆ ਹੋਇਆ ਨਜ਼ਰ ਆਉਂਦਾ ਸੀ ਤੇ ਮਲੂਮ ਹੁੰਦਾ ਸੀ ਜੋ ਓਹ ਕਿਧਰੇ ਦੂਰ ਸਾਰੇ ਜਾਣ ਲਈ ਤਿਆਰ ਏ ।

ਸੁਕਰਾਤ:-ਜਮਾਦਾਰ ਜੀ ਅੱਜ ਕਿੱਥੇ ਚੱਲੇ ਓ ?

ਜਮਾਦਾਰ:-ਸਕਰਾਤ ਜੀ ਮੈਂ ਖਜਾਨਿਓਂ ਆਪਣੀ ਪਿਨਸ਼ਨ ਲੈਣ ਚਲਿਆ ਜੇ ।

ਸੁਕਰਾਤ:-ਖਜਾਨਾ ਕੀ ਹੁੰਦਾ ਏ ?

ਜਮਾਦਾਰ:-ਤੁਹਾਨੂੰ ਪਤਾ ਨਹੀਂ, ਖਜਾਨ ਓਹ ਏ