ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/230

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੦ )

ਬ੍ਰਾਹਮਣ:-ਨਹੀਂ, ਕਦੀ ਨਹੀਂ, ਉਹ ਤਾਂ ਬੜੇ ਮੁੱਲ ਦੇ ਹੋਏ ਨਾ, ਓਹ ਏਸਤਰ੍ਹਾਂ ਐਵੇਂ ਗੁਆਣ ਜੋਗੇ ਨਹੀਂ ।

ਸੁਕਰਾਤ:-ਓਹਨਾਂ ਨੂੰ ਬੂਚੜ ਵੀ ਨਹੀਂ ਮਾਰਨ ਲੱਗਾ ?

ਬ੍ਰਾਹਮਣ:-ਕਦੀ ਨਹੀਂ ।

ਸੁਕਰਾਤ:-ਫੇਰ ਜੇ ਤੁਸੀ ਹਸਾਰ ਦੇ ਸਾਹਨ ਰੱਖੋ ਤਾਂ ਫੇਰ ਇਸ ਗੱਲ ਦਾ ਕੋਈ ਫਿਕਰ ਨਹੀਂ, ਜੋ ਤੁਸੀ ਓਹਨਾਂ ਨੂੰ ਕਿੱਥੇ ਵੇਚੋਂ ? ਜਾਂ ਤੁਸੀ ਓਹਨਾਂ ਨੂੰ ਕਿਸਤਰਾਂ ਰੱਖੋ ? ਓਹ ਬੂਚੜਖਾਣੇ ਤਾਂ ਕਦੀ ਨਹੀਂ ਜਾਣਗੇ ?

ਬ੍ਰਾਹਮਣ:-ਜੀ ਠੀਕ ਏ ।

ਸੁਕਰਾਤ:-ਤਾਂ ਫੇਰ ਜੇਡਾ ਚਿਰ ਤੁਹਾਡੇ ਸਾਹਨ ਮਾੜੇ ਨੇ ਤੁਸੀ ਓਡਾ ਚਿਰ ਬੂਚੜਖਾਣੇ ਦੀ ਪਰਵਸਤੀ ਕਰਦੇ ਓ ।

ਬ੍ਰਾਹਮਣ:-ਸੁਕਰਾਤ ਜੀ, ਗੱਲ ਤਾਂ ਏਸ ਤਰ੍ਹਾਂ ਈ ਨਜ਼ਰ ਆਉਂਦੀ ਏ, ਪਰ ਇਸ ਗੱਲ ਦਾ ਪਹਿਲਾਂ ਅਸੀ ਕਦੀ ਏਸ ਤਰਾਂ ਧਿਆਨ ਨਹੀਂ ਸੀ ਕੀਤਾ । ਸਾਹਨ ਭਾਵੇਂ ਕਿਹਾ ਭੈੜਾ ਹੋਵੇ ਅਸੀ ਓਸਨੂੰ ਖੱਸੀ ਕਰਨਾ ਪਾਪ ਸਮਝਦੇ ਸਾਂ।