ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੯ )

ਸੁਕਰਾਤ:-ਓਹ ਅੱਗੇ ਜਾ ਵੇਚੇਗਾ ?

ਬ੍ਰਾਹਮਣ:-ਵੇਚ ਲਵੇਗਾ ਨਾ ।

ਸੁਕਰਾਤ:-ਕੋਈ ਸ਼ਰਤ ਵੀ ਕਰੇਗਾ ?

ਬ੍ਰਾਹਮਣ:-ਮੈਨੂੰ ਕੀ ਪਤਾ ?

ਸੁਕਰਾਤ:-ਏਸੇ ਤਰ੍ਹਾਂ ਸੌਦਾ ਅੱਗੇ ਅੱਗੇ ਹੁੰਦਾ ਜਾਏਗਾ ਤੇ ਜਿਸ ਕੋਲ ਏਹ ਡੰਗਰ ਜਾਣਗੇ, ਉਸ ਦੇ ਕਿਸੇ ਕੰਮ ਨਹੀਂ ਆਉਣ ਲੱਗੇ ਤੇ ਓਹ ਓਹਨਾਂ ਨੂੰ ਫੇਰ ਅਗਾਹਾਂ ਵੇਚੀ ਜਾਏਗਾ ।

ਬ੍ਰਾਹਮਣ:-ਵੇਚੀ ਜਾਣ ।

ਸੁਕਰਾਤ:-ਤੇ ਅੰਤ ਨੂੰ (ਬੂਚੜ) ਵਡ ਕਸਾਈ ਓਹਨਾਂ ਨੂੰ ਮੁੱਲ ਲੈ ਲਏਗਾ ?

ਬ੍ਰਾਹਮਣ:-ਮੈਂ ਕੀ ਆਖਾਂ, ਅੰਤ ਨੂੰ ਏਹਾ ਗੱਲ ਈ ਹੋਵੇਗੀ ।

ਸੁਕਰਾਤ:-ਭਾਵੇਂ ਕੁਝ ਵੀ ਹੋਵੇ, ਮਿਸ਼ਰ ਜੀ ਤੁਸੀ ਸੱਚ ਮੁੱਚ ਬੂਚੜਖਾਣਿਆਂ ਦੀ ਪਰਵਸਤੀ ਕਰਦੇ ਓ ।

ਬ੍ਰਾਹਮਣ:-ਬੂਚੜ ਨੇ ਵੀ ਤਾਂ ਕੁਝ ਨ ਕੁਝ ਮਾਰਨਾ ਈ ਹੋਇਆ ਨਾ,ਕਿਉਂ ਜੋ ਉਸਦਾ ਕਸਬ ਜੁ ਹੋਇਆ।

ਸੁਕਰਾਤ:-ਕੀ ਇਹ ਹਸਾਰ ਦੇ ਸਾਹਨਾਂ ਦੇ ਵੱਛੇ ਵੀ ਮਾਰ ਸੁੱਟੇਗਾ ?