ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੮ )

ਬ੍ਰਾਹਮਣ:-ਮੈਂ ਮੰਨਦਾ ਹਾਂ ਕਿ ਇਸਦੇ ਜਾਏ ਲਿੱਸੇ ਤੇ ਮਾੜੇ ਹੋਣਗੇ ।

ਸੁਕਰਾਤ:-ਤੇ ਓਹਨਾਂ ਨੂੰ ਬੂਚੜ ਨ ਮਾਰ ਲੈਣਗੇ ?

ਬ੍ਰਾਹਮਣ:-ਸ਼ਰਮ ਕਰ, ਸ਼ਰਮ ਕਰ, ਫਿੱਟੇ ਮੂੰਹ ਈ, ਰੱਬ ਨ ਕਰਾਏ, ਓਹਨਾਂ ਨੂੰ ਬੂਚੜ ਕਦੀ ਨਹੀਂ ਮਾਰਨ ਲੱਗੇ । ਤੈਨੂੰ ਮੇਰੀ ਏਸ ਤਰ੍ਹਾਂ ਬੇਪਤੀ ਕਰਨ ਦਾ ਕਿਸਤਰ੍ਹਾਂ ਹੀਆ ਪਿਆ ਏ ?

ਸੁਕਰਾਤ:-ਜੇਕਰ ਏਹ ਤੁਹਾਡੇ ਕਿਸੇ ਕੰਮ ਨਹੀਂ ਤਾਂ ਤੁਸੀਂ ਜ਼ਰੂਰ ਏਹਨਾਂ ਨੂੰ ਕਿਤੇ ਬਿਲੇ ਲਾਓਗੇ ?

ਬ੍ਰਾਹਮਣ:-ਓਹਨਾਂ ਵਿੱਚੋਂ ਅਸੀਂ ਕੁਝ ਤਾਂ ਜ਼ਰੂਰ ਵੇਚ ਸੁੱਟਾਂਗੇ ।

ਸੁਕਰਾਤ:-ਜਿਹਦੇ ਕੋਲ ਤੁਸੀਂ ਵੇਚੋਗੇ, ਓਹ ਓਹਨਾਂ ਨੂੰ ਨਾ ਮਾਰ ਛੱਡੇਗਾ ?

ਬ੍ਰਾਹਮਣ:-ਕਦੀ ਨਹੀਂ, ਜਿਹਦੇ ਕੋਲ ਅਸੀ ਡੰਗਰ ਵੇਚਦੇ ਹਾਂ, ਉਸ ਕੋਲੋਂ ਅਸੀਂ ਪਹਿਲਾਂ ਸ਼ਰਤ ਕਰਾ ਲੈਂਦੇ ਹਾਂ । ਅਸੀ ਆਪਣੇ ਡੰਗਰ ਬੂਚੜਾਂ ਜਾਂ ਏਹਾ ਜਹੇ ਆਦਮੀਆਂ ਕੋਲ ਨਹੀਂ ਵੇਚਦੇ ।

ਸੁਕਰਾਤ:-ਜੇਹੜਾ ਤੁਹਾਡੇ ਕੋਲੋਂ ਖਰੀਦੇਗਾ ਓਹ ਏਹਨਾਂ ਨੂੰ ਕੀ ਕਰੇਗਾ ?

ਬ੍ਰਾਹਮਣ:-ਮੈਨੂੰ ਤਾਂ ਕੁਝ ਪਤਾ ਨਹੀਂ ।