ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੭ )

ਅਮਸੋਸ ਏ, ਪਰ ਕੀ ਕਰਾਂ, ਸੱਚ ਕਦੀ ਨ ਕਦੀ ਮੇਰੇ ਏਸ ਚੰਦਰੇ ਮੂੰਹੋਂ ਨਿਕਲ ਈ ਜਾਂਦਾ ਏ ।

ਬ੍ਰਾਹਮਣ:-ਬੁੱਢਿਆ! ਤੂੰ ਕੂੜ ਮਾਰਨਾ ਏਂ, ਇਹ ਗੱਲ ਸੱਚੀ ਨਹੀਂ ਜੋ ਮੈਂ ਓਹਨਾਂ ਭੈੜੀਆਂ ਗੱਲਾਂ ਦੀ ਜੇਹੜੀਆਂ ਨੂੰ ਆਖੀਆਂ ਨੇ ਪਰਵਸਤੀ ਕਰਨ ਆਂ ।

ਸੁਕਰਾਤ:-ਆਖੋ, ਤੁਸੀਂ ਕਰਦੇ ਓ, ਹੁਣ ਬਹਾਨੇ ਕਿਉਂ ਲਾਂਦੇ ਓ ? ਇਸ ਤਰ੍ਹਾਂ ਕਰਨ ਨਾਲ ਕੰਮ ਸੋਰਨ ਤਾਂ ਨਹੀਂ ਲੱਗਿਆ ।

ਬ੍ਰਾਹਮਣ:-ਇਹ ਕਿਸ ਤਰ੍ਹਾਂ ਸੱਚ ਹੋ ਸਕਦਾ ਏ ?

ਸੁਕਰਾਤ:-ਇਹ ਸਾਹਨ ਭੈੜਾ ਨਹੀਂ ?

ਬ੍ਰਾਹਮਣ:-ਇਹ ਬਹੁਤਾ ਚੰਗਾ ਨਹੀਂ ?

ਸੁਕਰਾਤ:-ਮੈਂ ਆਖਦਾਂ ਜੋ ਇਹ ਡਾਢਾ ਭੈੜਾ ਏ ।

ਬ੍ਰਾਹਮਣ:-ਇਹ ਜਰਾ ਕੁ ਮਾੜਾ ਏ ।

ਸੁਕਰਾਤ:-ਮੈਂ ਆਖਦਾ ਹਾਂ ਕਿ ਇਹ ਤਾਂ ਓਹਾ ਜਿਹਾ ਏ ਜਿਸਨੂੰ ਲੋਕੀ ਡਾਢਾ ਨਖਿੱਧ ਆਖਦੇ ਨੇ ।

ਬ੍ਰਾਹਮਣ:-ਮੈਨੂੰ ਤੁਹਾਡੇ ਡਾਢੇ ਡੂਢੇ ਦੀ ਤਾਂ ਖਬਰ ਨਹੀਂ, ਪਰ ਮੈਂ ਮੰਨਦਾ ਆਂ ਜੋ ਇਹ ਚੰਗਾ ਸਾਹਨ ਨਹੀਂ।

ਸੁਕਰਾਤ:-ਤੇ ਇਸਦੇ ਜਾਏ ਵੱਛੇ ਹਲ ਅੱਗੇ ਵਗਣ ਜੋਗੇ ਨਹੀਂ ਹੋਣ ਲੱਗੇ ਤੇ ਇਸਦੀਆਂ ਵੱਛੀਆਂ ਬਹੁਤਾ ਦੁੱਧ ਨਹੀਂ ਦੇਣ ਲੱਗੀਆਂ।