ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/226

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੬ )

ਚਾਹੀਦੀ ਕਿ ਅਸੀ ਕਿਸੇ ਮੈਂਤਰ ਨਾਲ ਈ ਲੱਖਾਂ ਪਤੀ ਬਣ ਜਾਈਏ ।


ਭੈੜੇ ਦੀਦ

ਇੱਕ ਦਿਨ ਸੁਕਰਾਤ ਕਿਸੇ ਬ੍ਰਾਹਮਣ ਕੋਲ ਬੈਠਾ ਸੀ ਤੇ ਡੰਗਰ ਕੋਲ ਦੀ ਲੰਘੀ ਜਾਂਦੇ ਸਨ। ਉਸਦੇ ਵੇਖਦਿਆਂ ਵੇਖਦਿਆਂ ਇੱਕ ਮਧਰਾ ਤੇ ਬੇਡੋਲ ਜਿਹਾ ਸਾਹਨ ਲੰਘਿਆ।

ਸੁਕਰਾਤ:-ਮਿਸ਼ਰ ਜੀ, ਇਹ ਚਾਂਦ ਕਿਦ੍ਹਾ ਏ ?

ਬ੍ਰਾਹਮਣ:-ਇਹ ਕਿਸੇ ਦਾ ਨਹੀਂ, ਇਹ ਤਾਂ ਪਵਿੱਤ੍ਰ ਏ।

ਸੁਕਰਾਤ:-ਪਰ ਇਹ ਗਾਵਾਂ ਕੱਜਦਾ ਏ ?

ਬ੍ਰਾਹਮਣ:-ਆਹੋ ਜੀ, ਇਹਾ ਤਾਂ ਸਾਡੇ ਕੋਲ ਇੱਕੋ ਇੱਕ ਸਾਹਨ ਏ ਤੇ ਏਹੀ ਸਾਡੀਆਂ ਗਾਵਾਂ ਕੱਜਦਾ ਏ ।

ਸੁਕਰਾਤ:-ਪੰਡਤ ਜੀ, ਤੁਹਾਡੇ ਵਰਗੇ ਪੰਡਤ ਤੇ ਮੈਨੂੰ ਬੜੀ ਹਰਾਨ ਏ ਜੇਹੜੇ ਬੂਚੜਖਾਨਿਆਂ ਦੀ ਪਰਵਸਤੀ ਕਰਦੇ ਓ ।

ਬ੍ਰਾਹਮਣ:-(ਬੜਾ ਗੁੱਸੇ ਹੋਕੇ ) ਸੁਕਰਾਤ ਜੀ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਪਈ। ਜੇ ਤੁਸੀਂ ਮੁੜ ਏਹਾ ਜਹੀ ਗੱਲ ਆਖੀ ਤੇ ਤੁਹਾਨੂੰ ਮਾਰ ਸੁੱਟਾਂਗਾ ।

ਸੁਕਰਾਤ:-ਮਿਸ਼ਰ ਜੀ, ਮੈਨੂੰ ਸੱਚ ਮੁਚ ਬੜਾ