ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੨੦੫ )

ਲਓ । ਘਾ ਦਾ ਤੇ ਅਜਿਹੇ ਰੁੱਖਾਂ ਦਾ ਬੀ ਬੀਜੋ ਜੇਹੜੇ ਬਾਲਣ ਦੇ ਕੰਮ ਆਉਣ ਤੇ ਜਿਨ੍ਹਾਂ ਦੇ ਪੱਤਰ ਤਨਕਾਲੀ ਵੇਲੇ ਡੰਗਰਾਂ ਦੇ ਚਾਰੇ ਲਈ ਕੰਮ ਆਉਣ।

ਜ਼ਿਮੀਂਦਾਰ:-ਸੁਕਰਾਤ ਜੀ, ਸਾਡੀ ਸਮਝੇ ਤੁਸੀ ਠੀਕ ਓ ਤੇ ਇਹ ਰਾਹ ਵੱਡਿਆਂ ਦੀ ਮਰਜ਼ੀ ਤੇ ਟੁਰਨ ਲਈ ਸਭ ਤੋਂ ਚੰਗਾ ਹੋਵੇਗਾ ।

ਸੁਕਰਾਤ:-ਜਦ ਤੁਸੀ ਆਪਣੇ ਪਦਾਰਥ ਅਜਾਈਂ ਗੁਆਉਣੋ ਹਟ ਜਾਓਗੇ ਤਾਂ ਤੁਸੀ ਕਦੀ ਗਰੀਬ ਨਹੀਂ ਰਹੋਗੇ, ਪਰ ਓਦੋਂ ਤੀਕਨ ਨਹੀਂ, ਜਿਸ ਤਰ੍ਹਾਂ ਤੁਸੀਂ ਹੁਣ ਕਰਦੇ ਓ, ਏਸ ਤਰ੍ਹਾਂ ਕਰੀ ਜਾਣ ਦਾ ਕੋਈ ਫੈਦਾ ਨਹੀਂ । ਗੋਰਮਿੰਟ ਵੱਲ ਮੂੰਹ ਚੁਕਕੇ ਵੇਖਦਿਆਂ ਰਹਿਣਾ ਜੋ ਓਹ ਕੋਈ ਮੈਂਤਰ ਮਾਰਕੇ ਝੱਟ ਤੁਹਾਡੀ ਦੌਲਤ ਦੂਣੀ ਕਰ ਦੇਵੇ ਤੇ ਤੁਹਾਡੇ ਕੋਲੋਂ ਟਿਕਸ ਲਏ ਬਗੈਰ ਰਾਜ ਕਾਜ ਟੋਰੀ ਜਾਏ ਸਭ ਕੁਝ ਫਜ਼ੂਲ ਹੈ। ਤੁਹਾਡਾ ਇਲਾਜ ਤਾਂ ਤੁਹਾਡੇ ਆਪਣੇ ਹੱਥ ਵੇ।

ਜ਼ਿਮੀਂਦਾਰ:-ਜੇਹੜੀਆਂ ਗੱਲਾਂ ਤੁਸੀਂ ਸਾਨੂੰ ਦੱਸੀਆਂ ਨੇ ਓਹਨਾਂ ਤੋਂ ਮਲੂਮ ਹੁੰਦਾ ਏ ਜੋ ਤੁਸੀਂ ਸੱਚੇ ਓ । ਸਾਨੂੰ ਆਪਣੇ ਵੱਸਣ ਰੱਸਣ ਦਾ ਢੰਗ ਤੇ ਖੇਤੀ ਵਾੜੀ ਦਾ ਢੰਗ ਸੋਧਣਾ ਚਾਹੀਦਾ ਹੈ । ਸਾਨੂੰ ਆਪਣੇ ਪੁਰਾਣੇ ਮੂਰਖਾਂ ਵਾਲੇ ਰਾਹ ਤੇ ਨਹੀਂ ਟੁਰੀ ਜਾਣਾ ਚਾਹੀਦਾ ਤੇ ਬੇਵਕੂਫਾਂ ਹਾਰ ਏਸ ਗੱਲ ਦੀ ਉਡੀਕ ਨਹੀਂ ਕਰਨੀ