ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੩ )

ਵਗਦੇ ਵਾਹ ! ਅਸੀ ਓਹ ਵੀ ਸੁਣ ਈ ਲਈ ਏ।

ਸੁਕਰਾਤ:-ਹੈਨ ਤਾਂ ਕਿੰਨੀਆਂ ਈ ਗੱਲਾਂ ਨੇ, ਪਰ ਮੈਂ ਤੁਹਾਨੂੰ ਇੱਕ ਈ ਦੱਸਾਂਗਾ ।

ਜ਼ਿਮੀਂਦਾਰ:-ਹੱਛਾ ਫੇਰ ਦੱਸੋ।

ਸੁਕਰਾਤ:-ਓਹ ਸਾਮ੍ਹਣੇ ਬੰਨੀ ਕੀ ਸ਼ੈ ਏ ? ਤੁਸੀ ਰੱਖਾਂ ਨੂੰ ਵੱਢ ਕੇ ਵੇਚ ਕਿਉਂ ਨਹੀਂ ਲੈਂਦੇ ਤੇ ਵਰਤਦੇ ਕਿਉਂ ਨਹੀਂ ?

ਜ਼ਿਮੀਂਦਾਰ:-ਸਾਡੇ ਵੱਡੇ ਵਡੇਰੇ ਸਾਡੇ ਕੋਲ ਇਹ ਡੰਗਰਾਂ ਲਈ ਅਮਾਨਤ ਛੱਡ ਗਏ ਨੇ ਤੇ ਅਸੀਂ ਇਸ ਵਿੱਚੋਂ ਕੁਝ ਨਹੀਂ ਹਲਾ ਸੱਕਦੇ ।

ਸੁਕਰਾਤ:-ਪਰ ਓਸ ਵਿੱਚ ਕੇਹੜੇ ਕੇਹੜੇ ਰੁੱਖ ਤੇ ਝਾੜੀਆਂ ਨੇ ?

ਜ਼ਿਮੀਂਦਾਰ:-ਜੀ ਜਾਲ, ਵਨ, ਕਰੀਰ, ਜੰਡ ਤੇ ਵੱਡੇ ਵੱਡੇ ਰੁੱਖ ਤੇ ਝਾੜੀਆਂ ਨੇ ।

ਸੁਕਰਾਤ:-ਕੀ ਡੰਗਰ ਏਹਨਾਂ ਵਿੱਚੋਂ ਕਿਸੇ ਨੂੰ ਖਾਂਦੇ ਨੇ ?

ਜ਼ਿਮੀਂਦਾਰ:-ਨਹੀਂ ਜੀ ।

ਸੁਕਰਾਤ:-ਓਥੇ ਕੋਈ ਘਾ ਵੀ ਉੱਗਿਆ ਹੋਇਆ ਏ ?

ਜ਼ਿਮੀਂਦਾਰ:-ਨਹੀਂ ਜੀ, ਓਥੇ ਤਾਂ ਐਨਆਂ ਝਾੜੀਆਂ ਤੇ ਰੱਖ ਨੇ, ਘਾ ਓਥੇ ਕਿੱਥੋਂ ਉੱਗਣਾ ਹੋਇਆ ?