ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੨ )

ਜ਼ਿਮੀਂਦਾਰ:-ਇਹ ਵੀ ਸੱਚ ਏ ।

ਸੁਕਰਾਤ:-ਕੀ ਮੈਂ ਕੁਝ ਹੋਰ ਵੀ ਦੱਸਾਂ, ਕਿ ਤੁਹਾਡੀਆਂ ਉਪਰਲੀਆਂ ਗੱਲਾਂ ਤੋਂ ਤਸੱਲੀ ਹੋ ਗਈ ਏ ਜੋ ਤੁਸੀਂ ਕਿਸ ਤਰ੍ਹਾਂ ਅਜਾਈਂ ਗੁਆਣ ਵਾਲੇ ਓ ?

ਜ਼ਿਮੀਂਦਾਰ:-ਸੁਕਰਾਤ ਜੀ ਬਸ ਕਰੋ ਢੇਰ ਹੋਈ ਏ। ਅਸੀ ਸੱਚ ਮੁੱਚ ਬੜੇ ਲਖ ਲੁੱਟ ਹਾਂ ।

ਸੁਕਰਾਤ:-ਚੋਧਰੀਓ ਗੱਲ ਹੁਣ ਇੰਜ ਮੁਕਦੀ ਜੇ, ਤੁਹਾਨੂੰ ਨਵੀਆਂ ਨਵੀਆਂ ਕਾਢਾਂ ਦੀ ਮਾਲਦਾਰ ਹੋਣ ਲਈ ਲੋੜ ਨਹੀਂ । ਤੁਹਾਨੂੰ ਤਾਂ ਹੁਣ ਇਹ ਦੱਸਣ ਦੀ ਲੋੜ ਏ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਦੌਲਤ ਤੇ ਹੋਰ ਪਦਾਰਥ -ਜੋ ਰੱਬ ਨੇ ਤੁਹਾਨੂੰ ਅੱਗੇ ਈ ਦਿੱਤੇ ਹੋਏ ਨੇ-ਐਵੇਂ ਨ ਗੁਆਓ । ਤੁਹਾਨੂੰ ਇਹ ਗੱਲ ਸਿਖਾਣ ਦੀ ਲੋੜ ਏ ਕਿ ਜੋ ਕੁਝ ਅੱਗੇ ਈ ਤੁਹਾਡੇ ਕੋਲ ਏ, ਤੁਸੀ ਓਸ ਨੂੰ ਕਿਸ ਤਰ੍ਹਾਂ ਵਰਤੋ ਤੇ ਕਿਸ ਤਰ੍ਹਾਂ ਖਰਚੋ । ਤੁਹਾਨੂੰ ਨਵੀਆਂ ਨਵੀਆਂ ਗੱਲਾਂ ਤੇ ਨਵੀਆਂ ਨਵੀਆਂ ਸਲਾਹਵਾਂ ਦੱਸਣ ਦੀ ਕੋਈ ਲੋੜ ਨਹੀਂ। ਜੇ ਤੁਸੀਂ ਆਖੋ ਤਾਂ ਇੱਕ ਚੀਜ਼ ਹੋਰ-ਜੇਹੜੀ ਤੁਸੀ ਐਵੇਂ ਗੁਆ ਦੇਂਦੇ ਓ-ਮੈਂ ਦੱਸਾਂ ?

ਜ਼ਿਮੀਂਦਾਰ:-ਸਕਰਾਤ ਜੀ, ਉਹ ਕੀ ਏ ? ਤੁਹਾਨੂੰ ਹੁਣ ਘੜੀ ਵਾਂਗਰ ਚਾਬੀ ਲਗੀ ਹੋਈ ਏ, ਲਗੇ ਜਾਓ