ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੧ )

ਸੁਕਰਾਤ:-ਤੇ ਗਹਿਣਾ ਪਾਣ ਨਾਲ ਦਿਨੋ ਦਿਨ ਘਸਦਾ ਰਹਿੰਦਾ ਏ ।

ਜ਼ਿਮੀਂਦਾਰ:-ਆਹੋ ਜੀ, ਇਹ ਛੇਤੀ ਘੱਸ ਜਾਂਦਾ ਏ ।

ਸੁਕਰਾਤ:-ਜੇਕਰ ਤੁਸੀ ਆਪਣੇ ਰੁਪੈ ਨੂੰ ਕੋਉਪਰੇਟਿਵ ਬੰਕ (ਜ਼ਿਮੀਂਦਾਰੇ ਬੰਕ) ਵਿੱਚ ਜਮ੍ਹਾਂ ਕਰਾਓ ਤਾਂ ਇਹ ਦਿਨੋ ਦਿਨ ਵਧਦਾ ਜਾਏਗਾ।

ਜ਼ਿਮੀਂਦਾਰ:-ਜੀ ਗੱਲ ਤਾਂ ਏਹਾ ਈ ਏ ।

ਸੁਕਰਾਤ:-ਤੁਸੀ ਆਪਣੀ ਸੇਹਤ ਮੱਛਰਦਾਨੀਆਂ ਤੇ ਕੁਨੈਨ ਨ ਵਰਤਣ ਕਰਕੇ ਤੇ ਆਪਣਿਆਂ ਮੁੰਡਿਆਂ ਕੁੜੀਆਂ ਨੂੰ ਮਾਤਾ ਨਾ ਠਕਾ ਕੇ, ਵਗਾੜ ਲੈਂਦੇ ਓ ।

ਜ਼ਿਮੀਂਦਾਰ:-ਆਹੋ ਜੀ ।

ਸੁਕਰਾਤ:-ਤੁਸੀ ਆਪਣਾ ਰੁਪਿਆ ਵਿਆਹ ਸ਼ਾਦੀਆਂ, ਮਰਨੇ ਤੇ ਮੁਕੱਦਮੇ ਬਾਜ਼ੀ ਤੇ ਗੁਆ ਛੱਡਦੇ ਓ ।

ਜ਼ਿਮੀਂਦਾਰ:-ਜੀ ਏਹਨਾਂ ਕੰਮਾਂ ਤੇ ਬੜਾ ਰੁਪਿਆ ਲੱਗ ਜਾਂਦਾ ਏ ।

ਸੁਕਰਾਤ:-ਤੁਸੀ ਬੈਂਕ ਦੇ ਮਿੰਬਰ ਬਣ ਕੇ ੧੨) ਰੁਪੈ ਸੈਂਕੜੇ ਤੇ ਰੁਪਿਆ ਹੁਧਾਰਾ, ਨਹੀਂ ਲੈਂਦੇ ਤੇ ਬਾਹਰ ੩੬) ਰੁਪੈ ਸੈਂਕੜੇ ਦਾ ਬਿਆਜ ਭਰਦੇ ਓ ।