ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੦ )

ਦਾਤਰੀ ਨਾਲ ਕਰਦੇ ਓ, ਜੇਹੜੀ ਇੱਕ ਦੰਦਾਂ ਦੀ ਛਿੰਗ ਤੋਂ ਕੋਈ ਐਨੀ ਵੱਡੀ ਨਹੀਂ ਹੁੰਦੀ ਤੇ ਏ ਤਰ੍ਹਾਂ ਆਪਣਾ ਸਮਾਂ ਤੇ ਮੇਹਨਤ ਐਵੇਂ ਗੁਆਂਦੇ ਓ ।

ਜ਼ਿਮੀਂਦਾਰ:-ਸਾਡੀ ਦਾਤਰੀ ਕੋਈ, ਐਡਾ ਵੱਡਾ ਹਥਿਆਰ ਤਾਂ ਨਹੀਂ ।

ਸੁਕਰਾਤ:-ਤੁਸੀ ਨੂਹ ਦੇ ਵੇਲੇ ਦੇ ਪੁਰਾਣੇ ਹਲਾ ਨਾਲ ਆਪਣੀ ਜ਼ਮੀਨ ਵਾਹੁੰਦੇ ਓ । ਜਦ ਤੁਹਾਨੂੰ ਚੰਗੀ ਤਰ੍ਹਾਂ ਪਤਾ ਏ ਕਿ ਗੁੜਗਾਵੇਂ ਹਲ ਦੀ ਇੱਕ ਸੀ ਤੁਹਾਡੇ ਲਕੜੀ ਦੇ ਹੱਲ ਦੀਆਂ ਚਾਰ ਸੀਆਂ ਦੇ ਬਰੋਬਰ ਏ ।

ਜ਼ਿਮੀਂਦਾਰ:-ਸੁਕਰਾਤ ਜੀ, ਇਹ ਗੱਲ ਬਿਲਕੁਲ ਸੱਚੀ ਏ ।

ਸੁਕਰਾਤ:-ਕੀ ਇਸ ਨਾਲ ਬਹੁਤ ਮੇਹਨਤ ਤੇ ਸਮਾਂ ਐਵੇਂ ਨਹੀਂ ਜਾਂਦਾ ?

ਜ਼ਿਮੀਂਦਾਰ-ਆਹੋ ਜੀ, ਐਵੇਂ ਜਾਂਦਾ ਏ ।

ਸੁਕਰਾਤ:-ਤੁਸੀ ਆਪਣਾ ਰੁਪਿਆ ਗਹਿਣਿਆਂ ਤੇ ਲਾ ਦੇਂਦੇ ਓ, ਓਹਨਾਂ ਦੀ ਘੜਾਈ ਤੇ ਰੁਪਿਆ ਗੁਆਂਦੇ ਓ ।

ਜ਼ਿਮੀਂਦਾਰ:-ਜੀ ਹਾਂ, ਅਸੀਂ ਆਪਣਾ ਰੁਪਿਆ ਟੂਮਾਂ ਤੇ ਗੁਆ ਦੇਂਦੇ ਹਾਂ ।