ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੯)

ਜ਼ਿਮੀਂਦਾਰ:-ਜੀ ਕੀ ਆਖੀਏ, ਇਹ ਗੱਲ ਵੀ ਤੁਸੀ ਸੱਚੀ ਆਖੀ ਜੇ ।

ਸੁਕਰਾਤ:-ਤੁਸੀ ਆਪਣੀਆਂ ਜ਼ਨਾਨੀਆਂ ਦਾ ਸਮਾਂ ਆਟਾ ਪਿਹਾ ਪਿਹਾ ਕੇ-ਜੇਹੜਾ ਡੰਗਰ ਓਹਨਾਂ ਤੋਂ ਛੇਤੀ ਪੀਹ ਲੈਂਦੇ ਨੇ-ਤੇ ਥਾਪੀਆਂ ਥਪਾ ਪਾਕੇ ਅਜਾਈਂ ਗੁਆਂਦੇ ਓ । ਇਹ ਸਮਾਂ ਓਹਨਾਂ ਨੂੰ ਆਪਣੇ ਬਾਲਾਂ ਨੂੰ ਨ੍ਹਾਉਣ ਧੁਆਉਣ ਤੇ ਉਹਨਾਂ ਦੀ ਵੇਖ ਭਾਲ ਅਤੇ ਸਾਰੇ ਟੱਬਰ ਦੇ ਕੱਪੜੇ ਸਿਊਣ ਤੇ ਲਾਣਾ ਚਾਹੀਦਾ ਏ ।

ਜ਼ਿਮੀਂਦਾਰ:-ਇਹ ਵੀ ਸੱਚ ਏ ।

ਸੁਕਰਾਤ:-ਸੋ ਏਸ ਲਈ ਤੁਹਾਨੂੰ ਆਪਣੇ ਕੱਪੜੇ ਦਰਜੀ ਤੋਂ ਸੁਆਉਣ ਲਈ ਪੈਸੇ ਦੇਣੇ ਪੈਂਦੇ ਨੇ ਤੇ ਨਾਲੇ ਤੁਹਾਡੇ ਬਾਲ ਗੰਦੇ ਤੇ ਰੋਗੀ ਰਹਿੰਦੇ ਨੇ ਅਤੇ ਓਹਨਾਂ ਦੀ ਕੋਈ ਸਾਰ ਨਹੀਂ ਲੈਂਦਾ।

ਜ਼ਿਮੀਂਦਾਰ:-ਸੁਕਰਾਤ ਜੀ, ਇਹ ਗੱਲ ਤਾਂ ਡਾਢੀ ਸੱਚੀ ਏ ।

ਸੁਕਰਾਤ:-ਤੁਸੀ ਹਲਟ ਦੀ ਥਾਂ, ਚਰਸੇ ਤੋਂ ਕੰਮ ਲੈਂਦੇ ਓ, ਜਿਸ ਨਾਲ ਤੁਹਾਡੀ ਤੇ ਤੁਹਾਡੇ ਪਸ਼ੂਆਂ ਦੀ ਮੇਹਨਤ ਅਜਾਈਂ ਜਾਂਦੀ ਏ ।

ਜ਼ਿਮੀਂਦਾਰ:-ਆਹੋ ਜੀ, ਠੀਕ ਏ ।

ਸੁਕਰਾਤ:-ਤੁਸੀ ਵਾਢੀ ਇੱਕ ਨਿੱਕੀ ਜਿਹੀ