ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੭ )

ਅਜਾਈਂ ਗੁਆਣਾ

ਜ਼ਿਮੀਂਦਾਰ:-ਸੁਕਰਾਤ ਜੀ ਅਸੀ ਦਿਨੋ ਦਿਨ ਗ਼ਰੀਬ ਈ ਗ਼ਰੀਬ ਹੁੰਦੇ ਜਾਂਦੇ ਆਂ ।

ਸੁਕਰਾਤ:-ਚੌਧਰੀਓ, ਮੈਨੂੰ ਵੀ ਯਕੀਨ ਏ ਤੇ ਮੈਂ ਏਸ ਗੱਲੇ ਹਰਾਨ ਵੀ ਨਹੀਂ ।

ਜ਼ਿਮੀਂਦਾਰ:-ਬਾਬਾ ਜੀ ਕਿਉਂ ?

ਸੁਕਰਾਤ:-ਜੋ ਕੁਝ ਤੁਹਾਡੇ ਕੋਲ ਏ ਤੁਸੀਂ ਸਭ ਅਜਾਈਂ ਗੁਆਂਦੇ ਓ ।

ਜ਼ਿਮੀਂਦਾਰ:-ਅਜਾਈਂ, ਓਹ ਕਿਸ ਤਰ੍ਹਾਂ ? ਅਸੀਂ ਗ਼ਰੀਬਾਂ ਨੇ ਅਜਾਈਂ ਕੀ ਗੁਆਣਾ ਹੋਇਆ ?

ਸੁਕਰਾਤ:-ਤੁਸੀ ਦੁਨੀਆਂ ਵਿੱਚ ਸਭ ਤੋਂ ਵੱਧ ਅਜਾਈਂ ਗੁਆਣ ਵਾਲੇ ਲੋਕ ਓ ।

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਜ਼ਰਾ ਖੋਲ੍ਹਕੇ ਤਾਂ ਦੱਸੋ, ਅਸੀਂ ਨ ਤਾਂ ਜੂਆ ਖੇਡਦੇ ਆਂ ਤੇ ਨਾ ਈ ਨਸ਼ਾ ਪਾਣੀ ਪੀਂਦੇ ਆਂ । ਅਸੀ ਨਾ ਤਾਂ ਕੀਮਤੀ ਕੱਪੜੇ ਲੈਂਦੇ ਆਂ ਤੇ ਨਾ ਈ ਮੋਟਰਾਂ ਤੇ ਚੜ੍ਹਦੇ ਆਂ ।

ਸੁਕਰਾਤ-ਏਹਨਾਂ ਗੱਲਾਂ ਨੂੰ ਛੱਡਕੇ ਤੁਸੀ ਆਪਣੀ ਦੋਲਤ ਹੋਰ ਕਈ ਰਾਹੀਂ ਅਜਾਈਂ ਗੁਆਂਦੇ ਓ ।

ਜ਼ਿਮੀਂਦਾਰ:-ਹੱਛਾ ਤੁਸੀ ਕੋਈ ਦੱਸੋ ਤਾਂ ਸਹੀ ?