ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੬ )

ਜ਼ਿਮੀਂਦਾਰ:-ਸੁਕਰਾਤ ਜੀ ਤੁਸੀ ਬੜੀਆਂ ਦੂਰ ਦੀਆਂ ਗੱਲਾਂ ਕਰਦੇ ਓ, ਪਰ ਅੱਜ ਤੀਕ ਤੁਸੀ ਕੋਈ ਗੱਲ ਗਲਤ ਤਾਂ ਨਹੀਂ ਆਖੀ, ਸੋ ਅਸੀ ਇਹ ਅਜਬ ਚੀਜ਼ ਵੀ ਵੇਖ ਲਵਾਂਗੇ ।

ਸੁਕਰਾਤ:-ਅਸੀ ਵੇਖਾਂਗੇ, ਭਾਵੇਂ ਤੁਸੀਂ ਹੋਰ ਕੁਝ ਕਰੋ, ਪਰ ਤੁਸੀ ਸੋਨਾ ਚਾਂਦੀ ਫੂਕਣਾ ਛੱਡ ਦਿਓ, ਜੇਹੜਾ ਤੁਸੀ ਅੱਜ ਕੱਲ੍ਹ ਗੋਹੇ ਬਾਲ ਬਾਲ ਕੇ ਫੂਕਦੇ ਓ । ਤੁਸੀ ਆਪਣੀ ਭੋਂ ਦੀ ਖੁਰਾਕ ਕਿਉਂ ਬਾਲਦੇ ਓ ?

ਜ਼ਿਮੀਂਦਾਰ:-ਸਕਰਾਤ ਜੀ, ਇਹ ਗੱਲ ਚੰਗੀ ਪੱਕੀ ਤੇ ਆਮ ਸਿਆਣਪ ਦੀ ਏ ।

ਸੁਕਰਾਤ:-ਕੁਝ ਦਿਨ ਹੋਏ ਨੇ ਮੈਂ ਮਲਾਈ ਵੱਖ ਕਰਨ ਵਾਲੀ ਮਸ਼ੀਨ ਚੱਲਦੀ ਵੇਖੀ ਸੀ ਤੇ ਓਹ ਮਸ਼ੀਨ ਵਾਲੇ ਆਖਦੇ ਸਨ ਜੋ ਇਸ ਨਾਲ ਘਿਓ ਬਹੁਤਾ ਤੇ ਸਾਫ ਨਿਕਲਦਾ ਏ ਤੇ ਵਕਤ ਵੀ ਬਹੁਤ ਘੱਟ ਲੱਗਦਾ ਏ ਤੇ ਬਾਲਣ ਵੀ ਪੰਜਵਾਂ ਹਿੱਸਾ ਖਰਚ ਹੁੰਦਾ ਏ । ਤੁਸੀ ਓਸ ਮਸ਼ੀਨ ਨੂੰ ਪਰਤਾਕੇ ਕਿਉਂ ਨਹੀਂ ਵੇਖਦੇ ?

ਜ਼ਿਮੀਂਦਾਰ:-ਸੁਕਰਾਤ ਜੀ ਅਸੀਂ ਪਰਤਾਕੇ ਵੇਖਾਂਗੇ ।