ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੫ )

ਹੋ ਸਕਦਾ ਏ ਤੁਸੀ ਕੰਮ ਟੋਰ ਕੇ ਵੇਖੋ ਤਾਂ ਸਹੀ ? ਜੇ ਤੁਹਾਡਾ ਕੰਮ ਨ ਟੁਰਿਆ ਤਾਂ ਫੇਰ ਪੱਥਰ ਦਾ ਕੋਲਾ ਤੇ ਕੋਕ ਵਰਤ ਕੇ ਵੇਖੋ । ਜੇ ਤੁਸੀ ਰਲ ਕੇ , ਇੱਕ ਗੱਡੀ ਕੋਲੇ ਜਾਂ ਕੋਕ ਦੀ ਬਾਲਣ ਲਈ ਖਰੀਦੋਗੇ ਤਾਂ ਤੁਹਾਨੂੰ ਬਹੁਤ ਸਸਤੀ ਪਏਗੀ । ਏਸ ਤਰ੍ਹਾਂ ਕਰ ਕੇ ਤੁਸੀ ਆਪਣੀ ਕੀਮਤੀ ਰੂੜੀ ਖੇਤਰਾਂ ਲਈ ਬਚਾਓ ।

ਜ਼ਿਮੀਂਦਾਰ:-ਸੁਕਰਾਤ ਜੀ, ਇਹ ਤਾਂ ਬੜੀਆਂ ਉੱਚੀਆਂ ਗੱਲਾਂ ਹੋਈਆਂ ਨਾ, ਤੇ ਇਹ ਓਹਨਾਂ ਕੋਲੋਂ ਪੁਜਦੀਆਂ ਨੇ, ਜੇਹੜੇ ਰੇਲ ਦੇ ਟੇਸ਼ਨਾਂ ਦੇ ਨੇੜੇ ਰਹਿੰਦੇ ਨੇ ਤੇ ਜਦ ਸਾਨੂੰ ਗੋਹੇ ਦੀ ਰੂੜੀ ਹੋਣ ਕਰ ਕੇ ਜੋ ਕਦਰ ਹੈ ਓਸ ਦਾ ਮੁੱਲ ਪਾਣਾ ਵੀ ਆ ਜਾਏਗਾ ।

ਅੰਤ ਨੂੰ ਟੁਰਦੀ ਵਾਰੀ ਸੁਕਰਾਤ ਜ਼ਿਮੀਂਦਾਰਾਂ ਨੂੰ ਆਖਣ ਲੱਗਾ ਕਿ ਇਕ ਹੋਰ ਵੀ ਹਰਾਨ ਕਰਨ ਵਾਲਾ ਨਵਾਂ ਜਾਦੂ ਜੇ ਜਿਸ ਨੂੰ ਬਿਜਲੀ ਆਖਦੇ ਨੇ । ਉਸ ਨੂੰ ਕਿਸੇ ਨ ਕਿਸੇ ਤਰ੍ਹਾਂ ਦਰਯਾਵਾਂ ਵਿੱਚੋਂ ਕੱਢਦੇ ਨੇ ਤੇ ਫੇਰ ਤਾਰਾਂ ਦੀ ਰਾਹੀਂ ਜਿੱਥੇ ਦਿਲ ਆਵੇ ਲੈ ਜਾਂਦੇ ਨੇ । ਇਹ ਅਜਬ ਬਿਜਲੀ ਤੁਹਾਨੂੰ ਚਾਨਣਾ ਦੇਂਦੀ ਹੈ, ਤੁਹਾਡੀਆਂ ਰੋਟੀਆਂ ਪਕਾਂਦੀ ਏ, ਜੋ ਕੰਮ ਤੁਸੀ ਚਾਹੋ, ਓਹ ਕਰਦੀ ਏ । ਹੋ ਸਕਦਾ ਏ ਸਮਾਂ ਪਾਕੇ ਜੇ ਤੁਹਾਨੂੰ ਕਾਫੀ ਬਾਲਣ ਨ ਮਿਲਿਆ ਤਾਂ ਦਰਯਾਵਾਂ ਵਿੱਚੋਂ ਤਾਰਾਂ ਦੀ ਰਾਹੀਂ ਬਿਜਲੀ ਤੁਹਾਡੀਆਂ ਰੋਟੀਆਂ ਪਕਾਣ ਲਈ ਏਥੇ ਲਿਆਉਣੀ ਪਏਗੀ ਤੇ ਫੇਰ ਏਸ ਤਰ੍ਹਾਂ ਤੁਹਾਡੀ ਕੀਮਤੀ ਰੂੜੀ ਬਚ ਜਾਏਗੀ ।