ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/208

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੪ )

ਜੇਹੜੀਆਂ ਪਿੰਡ ਦੇ ਅੰਦਰ ਤੇ ਬਾਹਰ ਪਈਆਂ ਜੇ ਆਪਣਿਆਂ ਵੇਹੜਿਆਂ ਵਿੱਚ, ਸੜਕ, ਦੀ ਦੋਹੀਂ ਲਾਂਭੀ ਕਿਓ ਨ ਬੀਜੋ ? ਰੁੱਖਾਂ ਦੇ ਬੀਜਣ ਲਈ ਬਥੇਰੀਆਂ ਥਾਵਾਂ ਪਈਆਂ ਨੇ । ਤੁਹਾਡੇ ਕਈਆਂ ਪਿੰਡਾਂ ਵਿੱਚ ਪਹਾੜੀ ਤੇ ਬੰਜਰ ਜ਼ਮੀਨਾਂ ਪਈਆਂ ਨੇ, ਜਿੱਥੇ ਹੋਰ ਕੁਝ ਉੱਗਦਾ ਈ ਨਹੀਂ । ਕਈਆਂ ਪਿੰਡਾਂ ਵਿੱਚ ਬੰਨੀਆਂ ਨੇ ਜੇਹੜੀਆਂ ਅਕਸਰ ਕੂੜੇ ਨਾਲ ਭਰੀਆਂ ਪਈਆਂ ਨੇ । ਓਹ ਵੀ ਫੇਰ ਉਸ ਕੂੜੇ ਨਾਲ ਜੇਹੜਾ ਕਿ ਨ ਤਾਂ ਬਾਲਣ ਦੇ ਕੰਮ ਦਾ ਏ ਤੇ ਨ ਈ ਅਮਾਰਤ ਦੇ ਕੰਮ ਦਾ ਏ । ਇਹ ਸਾਰਾ ਗੰਦ ਕੱਢ ਦਿਓ, ਤੇ ਇਸ ਦੀ ਥਾਂ ਬਾਲਣ ਲਈ ਰੱਖ ਲਾਓ ।

ਜ਼ਿਮੀਂਦਾਰ:-ਮੇਰੀ ਜਾਚੇ ਜੇ ਅਸੀਂ ਏਸ ਤਰ੍ਹਾਂ ਰੁੱਖ ਲਾ ਵੀ ਦਿੱਤੇ ਤਾਂ ਵੀ ਸਾਡੇ ਬਾਲਣ ਜੋਗੀ ਕਾਫੀ ਲਕੜ ਨਹੀਂ ਮਿਲਣੀ।

ਸੁਕਰਾਤ:-ਫੇਰ ਤੁਹਾਡੇ ਕੋਲ ਮਨਛਿਟੀ ਤੇ ਤਿਲਾਂ ਦੇ ਸੱਲੇ ਨੇ । ਸਰ੍ਹੋਂ ਦੇ ਤੇ ਅਰਹਰ ਦੀ ਦਾਲ ਦੇ ਡੰਡਲੇ ਨੇ, ਹੋਰ ਡਿੱਬ ਜੇ, ਤੇ ਦਰਯਾ ਦੇ ਲਾਗੇ ਲਾਗੇ ਝਾਊ ਬਥੇਰਾ ਜੇ ।

ਜ਼ਿਮੀਂਦਾਰ:-ਇਹ ਸਭ ਕੁਝ ਵੀ ਸਾਡੇ ਲਈ ਕਾਫੀ ਨਹੀਂ ਹੋਣ ਲੱਗਿਆ ।

ਸੁਕਰਾਤ:-ਏਹਨਾਂ ਸਾਰਿਆਂ ਨਾਲ ਜਿੱਥੋਂ ਤੱਕ