ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯o )

ਜ਼ਿਮੀਂਦਾਰ:-ਆਹੋ ਜੀ, ਨਿਕਲਦਾ ਏ ।

ਸੁਕਰਾਤ:-ਏਸ ਤਰ੍ਹਾਂ ਤੁਸੀਂ ਵਰ੍ਹੇ ਦੇ ਵਰ੍ਹੇ ਜ਼ਮੀਨ ਦੀ ਤਾਕਤ ਲਈ ਜਾਂਦੇ ਓ, ਪਰ ਉਸ ਨੂੰ ਉਸ ਦਾ ਹਿੱਸਾ ਮੋੜ ਕੇ ਨਹੀਂ ਦੇਂਦੇ ।

ਜ਼ਿਮੀਂਦਾਰ:-ਜੀ ਗੱਲ ਤਾਂ ਏਹਾ ਜੇ ।

ਸੁਕਰਾਤ:-ਏਸ ਤਰ੍ਹਾਂ ਹਰ ਵਰ੍ਹੇ ਤੁਸੀਂ ਜ਼ਿਮੀਂ ਨੂੰ ਭੱਖਿਆਂ ਰੱਖਦੇ ਓ ਤੇ ਉਮੈਦ ਕਰਦੇ ਓ ਜੋ ਤੁਹਾਨੂੰ ਕੰਮ ਦਈ ਜਾਏ?

ਜ਼ਿਮੀਂਦਾਰ:-ਅਸੀ ਕੀ ਦੱਸੀਏ, ਗੱਲ ਤਾਂ ਇਹ ਠੀਕ ਏ ।

ਸੁਕਰਾਤ:-ਪੁਰਾਣਿਆਂ ਸਮਿਆਂ ਵਿੱਚ ਜਦ ਜ਼ਿਮੀਂ ਤੋਂ ਤੁਸੀ ਕਦੀ ਕਦੀ ਫਸਲ ਲੈਦੇ ਸਾਓ ਤਾਂ ਓਹ ਵੇਹਲੀ ਰਹਿ ਕੇ ਤਕੜੀ ਹੋ ਜਾਂਦੀ ਸੀ, ਪਰ ਹੁਣ ਤਾਂ ਤੁਸੀ ਵਰ੍ਹੇ ਦੇ ਵਰ੍ਹੇ ਫਸਲ ਲੈਂਦੇ ਓ । ਭੋਂ ਦਿਨੋ ਦਿਨ ਮਾੜੀ ਹੁੰਦੀ ਜਾਂਦੀ ਏ, ਕਿਉਂ ਜੋ ਤੁਸੀ ਏਸ ਨੂੰ ਖਾਣ ਲਈ ਕੁਝ ਨਹੀਂ ਦੇਂਦੇ ।

ਜ਼ਿਮੀਂਦਾਰ:-ਇਹ ਗੱਲ ਸੱਚੀ ਹੋਣੀ ਏ ਤੇ ਇਸ ਤੋਂ ਪਤਾ ਲੱਗਦਾ ਏ ਜੇ ਸਾਡੇ ਫਸਲ ਅੱਗੇ ਨਾਲੋਂ ਦਿਨੋ ਦਿਨ ਕਿਉਂ ਘੱਟਦੇ ਜਾਂਦੇ ਨੇ ।

ਸੁਕਰਾਤ:-ਤਾਂ ਫੇਰ ਤੁਸੀਂ ਮਾੜੀ ਮਾੜੀ ਆਖ ਕੇ