ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੯ )

ਸੁਕਰਾਤ:-ਅੱਜ ਕਲ੍ਹ ਤਾਂ ਤੁਸੀ ਆਪਣੀ ਸਾਰੀ ਜ਼ਮੀਨ ਬੀਜਦੇ ਹੋਵੋਗੇ ?

ਜ਼ਿਮੀਂਦਾਰ:-ਜੀ ਬੀਜਣੀ ਪੈਂਦੀ ਏ, ਸਾਡੀ ਵੱਲੋਂ ਬੜੀ ਵੱਧ ਗਈ ਏ, ਏਸ ਲਈ ਅਸੀਂ ਸਾਰੀ ਭੋਂ ਵਾਹ ਲਈ ਏ।

ਸੁਕਰਾਤ:-ਪੁਰਾਣਿਆਂ ਸਮਿਆਂ ਵਿੱਚ ਦੂਜੇ ਤੀਜੇ ਵਰ੍ਹੇ ਮਗਰੋਂ ਭੋਂ ਵਿਰਹਾਲ ਪਈ ਰਹਿੰਦੀ ਸੀ ?

ਜ਼ਿਮੀਂਦਾਰ:-ਜੀ ਪਈ ਰਹਿੰਦੀ ਸੀ ।

ਸੁਕਰਾਤ:-ਤੁਸੀ ਅੱਜ ਕਲ੍ਹ ਜ਼ਮੀਨ ਵਿੱਚ ਰੂੜੀ ਘੱਟ ਈ ਪਾਂਦੇ ਓ ?

ਜ਼ਿਮੀਂਦਾਰ:-ਹਰ ਇੱਕ ਪੈਲੀ ਲਈ ਹਰ ਵਰ੍ਹੇ ਜਿੰਨੀ ਰੂੜੀ ਲੋੜੀਦੀ ਏ ਓਨੀ ਨਹੀਂ ਮਿਲਦੀ ।

ਸੁਕਰਾਤ:-ਰੂੜੀ ਤਾਂ ਜ਼ਮੀਨ ਦੀ ਖੁਰਾਕ ਹੋਈ ਨਾ ?

ਜ਼ਿਮੀਂਦਾਰ:-ਠੀਕ ਏ ਜੀ ।

ਸੁਕਰਾਤ:-ਗੋਹਾ ਜੇਹੜਾ ਤੁਸੀ ਫੂਕ ਛੱਡਦੇ ਓ, ਖੇਤਾਂ ਦੀ ਸਭ ਤੋਂ ਚੰਗੀ ਖੁਰਾਕ ਏ ।

ਜ਼ਿਮੀਂਦਾਰ:-ਹਾਂ, ਹੈ ਵੇ ਜੀ ।

ਸੁਕਰਾਤ:-ਤੇ ਇਹ ਗੋਹਾ ਜ਼ਮੀਨ ਵਿੱਚੋਂ ਦਾਣੇ ਤੇ ਤੂੜੀ ਬਣ ਕੇ ਨਿਕਲਦਾ ਏ ।