ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੭ )

ਦੇ ਅੰਦਰ ਇਹ ਭਾਵ ਆ ਜਾਏਗਾ ਤਾਂ ਜੇਹੜਾ ਵੀ ਕੰਮ ਓਹ ਕਰਨਗੇ, ਓਹ ਹਰ ਵੇਲੇ ਮਦਦ ਕਰਨ ਲਈ ਤਿਆਰ ਤੇ ਚਾਹਵਾਨ ਹੋਣਗੇ ।

ਜ਼ਿਮੀਂਦਾਰ:-ਤਾਂ ਫੇਰ ਜੇ ਡਾਕਟਰ ਪਿੰਡ ਦੀ ਸਫਾਈ ਵਿੱਚ ਮਦਦ ਦੇਵੇ ਤੇ ਇੰਜੀਨੀਅਰ ਘਰਾਂ ਨੂੰ ਹਵਾਦਾਰ ਬਨਾਣ ਤੇ ਲੈਕਚਰ ਦੇਵੇ ਤੇ ਮਾਸਟਰ ਜ਼ਨਾਨੀਆਂ ਨੂੰ ਸਿੱਖਿਆ ਦੇਵੇ ਕਿ ਆਪਣਿਆਂ ਮੁੰਡਿਆਂ ਕੁੜੀਆਂ ਨੂੰ ਕਿਸ ਤਰ੍ਹਾਂ ਸਾਫ ਸੁਥਰੇ ਰੱਖੀਦਾ ਏ, ਤਾਂ ਓਹ ਸਾਰੇ ਇਸ ਕੰਮ ਲਈ ਵਾਧੂ ਤਨਖਾਹ ਤੇ ਲੋਂਸ ਮੰਗਣਗੇ ।

ਸੁਕਰਾਤ:-ਨਹੀਂ, ਓਹ ਨਹੀਂ ਮੰਗਣ ਲੱਗੇ, ਜੇ ਕਦੀ ਓਹਨਾਂ ਦੇ ਮਾਸਟਰ ਕਾਲਜਾਂ ਵਿੱਚ ਮੇਰੇ ਕਾਬੂ ਆ ਜਾਣ ਤਾਂ ਮੈਂ ਓਹਨਾਂ ਤੋਂ ਇਨ੍ਹਾਂ ਨੂੰ ਸੇਵਾ ਦਾ ਭਾਵ ਸਿਖਾਵਾਂ । ਸਕੂਲੇ ਤਾਂ ਓਹ ਬਾਏ ਸਕਾਊਟ ਹੋਣਗੇ ਤੇ ਆਪਣੇ ਤੇ ਭਰੋਸਾ ਰੱਖਣ ਅਤੇ ਬੇਗਰਜ਼ੀ ਤੇ ਸੇਵਾ ਕਰਨ ਦੀਆਂ ਵਾਦੀਆਂ ਸਿਖਾਣਗੇ ਤੇ ਕਾਲਜ ਵਿੱਚ ਜਾ ਕੇ ਵੀ ਓਹ ਏਹਾ ਕੁਝ ਸਿੱਖਦੇ ਰਹਿਣਗੇ । ਫੇਰ ਕਾਲਜੋਂ ਨਿਕਲ ਕੇ ਜਦ ਓਹ ਬਾਹਰ ਆਉਣਗੇ ਤਾਂ ਓਹ ਆਪਣੇ ਸਾਥੀ ਮਰਦਾਂ ਤੇ ਤ੍ਰੀਮਤਾਂ ਦੀ ਆਪਣੇ ਘਰਾਂ ਤੇ ਪਿੰਡਾਂ ਨੂੰ ਸੁਆਰਨ ਤੇ ਚੰਗਾ ਜੀਵਨ ਬਤੀਤ ਕਰਨ ਲਈ ਮਦਦ ਕਰਨ ਵਿੱਚ ਆਪਣੀ ਸਾਰੀ ਵਾਹ ਲਾ ਦੇਣਗੇ ।