ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੬ )

ਜ਼ਿਮੀਂਦਾਰ:-ਬੱਲੇ ਓ ਬਾਬਾ ਸੁਕਰਾਤਾ, ਸਾਨੂੰ ਜਤਨ ਕਰ ਕੇ ਓਹਨਾਂ ਬਾਏ ਸਕਊਟੀ ਦਾ ਕੰਮ ਕਰਨ ਵਾਲਿਆਂ ਨੂੰ ਲੱਭ ਕੇ ਵੇਖਣਾ ਚਾਹੀਦਾ ਏ ਕਿ ਕੀ ਓਹ ਤੁਹਾਡੀ ਮਦਦ ਕਰ ਸੱਕਦੇ ਨੇ ?

ਸੁਕਰਾਤ:-ਪਰ ਮੈਨੂੰ ਸਿਖਣ ਵਾਲਿਆਂ ਨਿੱਕਿਆਂ ਮੁੰਡਿਆਂ ਦੀ ਈ ਲੋੜ ਨਹੀਂ । ਮੈਂ ਚਾਹੁੰਦਾ ਹਾਂ ਜੋ ਇਹ ਕੁਝ ਕਾਲਜਾਂ ਵਿੱਚ ਵੀ ਸਿਖਾਇਆ ਜਾਏ ਤਾਂ ਜੋ ਹਰ ਇੱਕ ਆਦਮੀ ਜੇਹੜਾ ਸਰਕਾਰ ਦੀ ਨੌਕਰੀ ਕਰੇ ਜਾਂ ਮਾਸਟਰ ਬਣੇ, ਉਸ ਦੇ ਅੰਦਰ ਮਨੁੱਖ ਜਾਤੀ ਦੀ ਮਦਦ ਕਰਨ ਦਾ ਪੱਕਾ ਭਾਵ ਤੇ ਦੁਨੀਆਂ ਦਾ ਸੁਧਾਰ ਕਰਨ ਦਾ ਪੱਕਾ ਇਰਾਦਾ ਹੋਵੇ ।

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਤਾਂ ਬਹੁਤ ਕੁਝ ਮੰਗਦੇ ਓ, ਤੁਹਾਨੂੰ ਸਾਡਿਆਂ ਕਾਲਜਾਂ, ਸਕੂਲਾਂ ਤੇ ਪਰੋਫੈਸਰਾਂ ਨੂੰ ਕਾਬੂ ਕਰਨਾ ਚਾਹੀਦਾ ਏ ਤੇ ਜੇਹੜਾ ਵੀ ਕੋਈ ਸਿੱਖਿਆ ਦੇਣ ਦਾ ਕੰਮ ਕਰਦਾ ਏ, ਓਸ ਨੂੰ ਆਪਣੀ ਮਰਜ਼ੀ ਦੀ ਸਿੱਖਿਆ ਦੇ ਕੇ ਓਸ ਤੋਂ ਕੰਮ ਲੈਣਾ ਚਾਹੀਦਾ ਏ ।

ਸੁਕਰਾਤ:-ਸੱਚ ਮੁੱਚ ਮੈਨੂੰ ਇਹ ਕੰਮ ਕਰਨਾ ਚਾਹੀਦਾ ਏ। ਮੇਰੀ ਸਮਝੇ ਸਾਨੂੰ ਦੂਰ ਦੂਰ ਤੀਕ ਪੜ੍ਹਿਆਂ ਲਿਖਿਆਂ ਲੋਕਾਂ ਵਿੱਚ ਇੱਕ ਨਵਾਂ ਭਾਵ ਪੈਦਾ ਕਰਨ ਚਾਹੀਦਾ ਏ ਤੇ ਭਾਵ ਵੀ ਸੇਵਾ ਦਾ । ਜਦ ਓਹਨਾਂ