ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੫ )

ਏਹ ਸਿਖਾਣਾ ਚਾਹੀਦਾ ਏ ਕਿ ਮਨੁੱਖ ਨੂੰ ਖਾਣ ਪੀਣ ਸਾਉਣ ਤੇ ਹੁੱਕਾ ਛਿੱਕਣ ਤੋਂ ਬਿਨਾ ਆਪਣੇ ਜਿਊਂਦੇ ਜੀ ਹੋਰ ਵੀ ਕੰਮ ਕਰਨੇ ਚਾਹੀਦੇ ਨੇ । ਓਹਨਾਂ ਨੂੰ ਆਪਣਾ ਸੁਧਾਰ ਕਰਨ ਦਾ ਚਾਹਵਾਨ ਤੇ ਦੂਜਿਆਂ ਦੀ ਮਦਦ ਕਰਨ ਦਾ ਚਾਹਵੰਦ ਬਨਣਾ ਚਾਹੀਦਾ ਹੈ ।

ਜ਼ਿਮੀਂਦਾਰ:-ਸੁਕਰਾਤ ਜੀ, ਇਹ ਕੇਡੀ ਚੰਗੀ ਗੱਲ ਏ, ਪਰ ਤੁਸੀ ਇਹ ਐਡਾ ਔਖਾ ਕੰਮ ਕਰ ਸੱਕੋਗੇ ?

ਸੁਕਰਾਤ:-ਮੈਂ ਇੱਕ ਸਭਾ ਸੁਣੀ ਹੋਈ ਏ ਜਿਸ ਨੂੰ 'ਬਾਏ ਸਕਾਊਟ' ਆਖਦੇ ਨੇ, ਕੀ ਤੁਹਾਨੂੰ ਉਸ ਦੀ ਕੋਈ ਖਬਰ' ਏ ?

ਜ਼ਿਮੀਂਦਾਰ:-ਤੁਸੀ ਸੱਚੇ ਓ, ਅਸੀ ਓਹਨਾਂ ਨੂੰ ਇੱਕ ਮੇਲੇ ਤੇ ਬੁੱਢੀਆਂ ਜ਼ਨਾਨੀਆਂ ਤੇ ,ਬਾਲਾਂ ਦੀ ਮਦਦ ਕਰਦਿਆਂ ਵੇਖਿਆ ਸੀ । ਓਹ ਦੂਜਿਆਂ ਲੋਕਾਂ ਦਾ ਸਭ ਤਰ੍ਹਾਂ ਦਾ ਹੋਲੇ ਤੋਂ ਹੋਲਾ ਨੌਕਰਾਂ ਵਾਲਾ ਕੰਮ ਵੀ ਕਰਦੇ ਸਨ।

ਸੁਕਰਾਤ:-ਬੱਸ ਏਸੇ ਗੱਲ ਦੀ ਈ ਤਾਂ ਮੈਨੂੰ ਲੋੜ ਏ। ਮੈਨੂੰ ਓਹਨਾਂ ਲੋਕਾਂ ਦੀ ਲੋੜ ਏ ਜੇਹੜੇ ਦੁਜਿਆਂ ਦੀ ਮਦਦ ਲਈ ਹੋਲੇ ਤੋਂ ਹੋਲਾ ਕੰਮ ਵੀ ਕਰਨ । ਮੈਨੂੰ ਓਹਨਾਂ ਮਨੁੱਖਾਂ ਦੀ ਲੋੜ ਏ ਜੇਹੜੇ ਮੁੰਡਿਆਂ ਨੂੰ ਸੇਵਾ ਦਾ ਆਦਰਸ਼ ਸਿਖਾਣ, ਸੁਧਾਰ ਦੀ ਚਾਹ ਤੇ ਬੇਗਰਜ਼ੀ , ਸਿਖਾਣ।