ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੪ )

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਬੜੇ ਸ਼ੁਭਵਾਦੀ ਓ । ਤੁਹਾਨੂੰ ਕਦ ਇਹ ਸਮਝ ਆਵੇਗੀ ਜੋ ਅਸੀ ਪੜ੍ਹੇ ਅਨਪੜ੍ਹੇ ਅਮੀਰ ਗ਼ਰੀਬ ਸਭ ਇੱਕੋ ਜਿਹੇ ਹਾਂ ? ਜੇਡਾ ਚਿਰ ਸਾਨੂੰ ਆਪਣੇ ਆਪ ਨੂੰ ਔਖ ਨਹੀਂ ਹੁੰਦਾ ਤੇ ਸਾਨੂੰ ਖਾਣ ਪੀਣ ਨੂੰ ਮਿਲਦਾ ਏ ਤੇ ਅਸੀ ਮੌਜਾਂ ਕਰਦੇ ਹਾਂ, ਓਡਾ ਚਿਰ ਸਾਡੇ ਭਾਣੇ ਕੁਝ ਪਿਆ ਹੋਵੇ ।

ਸੁਕਰਾਤ:-ਇਹ ਸੁਣ ਕੇ ਮੇਰਾ ਦਿਲ ਢੈ ਗਿਆ ਏ, ਇਹ ਤਾਂ ਸੱਚ ਮੁੱਚ ਕਿਧਰੇ ਕੋਈ ਨਾ ਕੋਈ ਵਗਾੜ ਜ਼ਰੂਰ ਹੋਇਆ ਹੋਇਆ ਏ; ਇਸ ਦਾ ਇਹ ਮਤਲਬ ਏ ਕਿ ਜੇਡਾ ਚਿਰ ਤੁਹਾਡਾ ਇਹ ਖਿਆਲ ਮੂਲੋਂ ਈ ਨ ਪਲਟਿਆ ਜਾਏ, ਕੋਈ ਵਾਧਾ ਜਾਂ ਸੁਧਾਰ ਕਦੀ ਹੋ ਈ ਨਹੀਂ ਸੱਕਦਾ।

ਜ਼ਿਮੀਂਦਾਰ:-ਤੁਸੀ ਸੱਚੇ ਓ ।

ਸੁਕਰਾਤ:-ਮੇਰਾ ਖਿਆਲ ਏ ਕਿ ਸਾਨੂੰ ਨਿੱਕਿਆਂ ਬਾਲਾਂ ਨੂੰ ਸਿਖਾਣਾ ਚਾਹੀਦਾ ਏ, ਤੁਸੀ ਬੁੱਢੇ ਤੋਤੇ ਤਾਂ ਹੁਣ ਪੜ੍ਹ ਚੁੱਕੇ ।

ਜ਼ਿਮੀਂਦਾਰ:-ਇਹ ਗੱਲ ਤਾਂ ਤੁਸੀਂ ਠੀਕ ਆਖੀ ਜੇ । ਵਡੇਰਿਆਂ ਨਾਲੋਂ ਬਾਲਾਂ ਦਾ ਸੁਭਾ ਤੇ ਵਾਦੀਆਂ ਪਲਟਾ ਦੇਣੀਆਂ ਸੌਖਾ ਕੰਮ ਏ ।

ਸੁਕਰਾਤ:-ਤਾਂ ਫੇਰ ਸਾਨੂੰ ਬਾਲਾਂ ਨੂੰ ਕਾਬੂ ਕਰਕੇ