ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੩ )

ਨੇ ਸਫਾਈ ਰੱਖਣ ਲਈ ਤੀਲਾ ਭੰਨ ਕੇ ਵੀ ਦੋਹਰਾ ਨਹੀਂ ਸੀ ਕੀਤਾ ਹੋਇਆ ।

ਜ਼ਿਮੀਂਦਾਰ:-ਜੀ ਇਹ ਕੋਈ ਹਰਾਨਗੀ ਦੀ ਗੱਲ ਨਹੀਂ, ਜਿਨ੍ਹਾਂ ਪਿੰਡਾਂ ਵਿੱਚ ਸਕੂਲ ਨੇ ਤੇ ਛੇ ਛੇ ਮਾਸਟਰ ਨੌਕਰ ਨੇ, ਓਹਨਾਂ ਦਾ ਵੀ ਦੂਜਿਆਂ ਵਾਂਗਰ ਈ ਮੰਦਾ ਹਾਲ ਏ । ਹਸਪਤਾਲ ਦੇ ਹੁੰਦਿਆਂ ਤੁਸੀ ਕੀ ਆਸ ਕਰ ਸਕਦੇ ਓ, ਜੋ ਕੁਝ ਸੁਧਾਰ ਹੋ ਜਾਏਗਾ ?

ਸੁਕਰਾਤ:-ਫੇਰ ਮੈਂ ਇੱਕ ਅਜਿਹੇ ਪਿੰਡ ਗਿਆ, ਜਿਸ ਦਾ ਇੱਕੋ ਮਾਲਕ ਹੈ ਤੇ ਜੇਹੜਾ ਪੜ੍ਹਿਆ ਲਿਖਿਆ ਤੇ ਬਦੇਸ਼ੀ ਕੱਪੜੇ ਪਾਂਦਾ ਹੈ ਤੇ ਉੱਪਰੋਂ ਉੱਪਰੋਂ ਬੜਾ ਸੁਚੱਜਾ ਦਿਸਦਾ ਏ ।

ਜ਼ਿਮੀਂਦਾਰ:-ਤਾਂ ਓਥੇ ਤੁਹਾਨੂੰ ਕੀ ਵੇਖਣ ਦੀ ਆਸ ਸੀ ?

ਸੁਕਰਾਤ:-ਡਾਢੀ ਸਾਫ ਸੁਥਰੀ ਸੋਹਣੀ ਥਾਂ ।

ਜ਼ਿਮੀਂਦਾਰ:-ਤਾਂ ਫੇਰ ਤੁਸੀ ਵੇਖੀ ਵੀ ?

ਸੁਕਰਾਤ:-ਮੈਂ ਓਸ ਪਿੰਡ ਨੂੰ ਵੇਖ ਕੇ ਪੱਕੀ ਤਰ੍ਹਾਂ ਸਮਝ ਗਿਆ ਕਿ ਮੈਂ ਕਿਸੇ ਹੋਰ ਪਿੰਡ ਆ ਗਿਆ ਹਾਂ। ਮੈਨੂੰ ਆਪਣੇ ਆਪ ਨੂੰ ਇਸ ਗੱਲ ਦਾ ਨਿਸਚਾ ਕਰਾਨ, ਲਈ ਕਿੰਨਾ ਚਿਰ ਲੱਗਾ ਕਿ ਮੈਂ ਓਸੇ ਪਿੰਡ ਈ ਆਇਆ। ਹੋਇਆ ਹਾਂ । ਓਥੇ ਵੀ ਦੁਜਿਆਂ ਵਾਂਗਰ ਗੰਦ ਤੇ ਕੁੜਾ ਖਿਲਰਿਆ ਹੋਇਆ ਸੀ ।