ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੨ )

ਸੇਵਾ ਦਾ ਭਾਵ

ਸੁਕਰਾਤ:-ਚੌਧਰੀਓ ਅੱਜ ਮੈਂ ਬੜਾ ਉਦਾਸ ਹਾਂ, ਮੈਨੂੰ ਆਸ ਸੀ ਕਿ ਮੈਂ ਅੱਜ ਕੁਝ ਅਜਿਹੇ ਪਿੰਡ ਵੇਖਾਂਗਾ, ਜੇਹੜੇ ਸਫਾਈ ਦਾ ਨਮੂਨਾ ਹੋਣਗੇ ।

ਜ਼ਿਮੀਂਦਾਰ:-ਤਾਂ ਤੁਸੀ ਕੋਈ ਨਹੀਂ ਵੇਖਿਆ ?

ਸੁਕਰਾਤ:-ਆਹੋ, ਓਹ ਨਮੂਨਾ ਤਾਂ ਸਨ, ਪਰ ਗੰਦ ਤੇ ਕੁੜੇ ਦਾ ।

ਜ਼ਿਮੀਂਦਾਰ:-ਤੁਸੀ ਕਿਧਰ ਚਲੇ ਗਏ ਸਾਓ ?

ਸੁਕਰਾਤ:-ਮੇਰਾ ਖਿਆਲ ਸੀ ਜੋ ਮੈਂ ਕਿਸੇ ਅਜਿਹੇ ਪਿੰਡ ਗਿਆ ਜਿੱਥੇ ਹਸਪਤਾਲ ਹੋਵੇ, ਤਾਂ ਓਥੇ ਹਰ ਚੀਜ਼ ਠੀਕ ਠਾਕ, ਪਿੰਡ ਸਾਫ ਸੁਥਰਾ, ਬਾਲ ਸਾਫ ਤੇ ਸੋਹਣੇ ਤੇ ਲੋਕਾਂ ਨੂੰ ਮੱਛਰਦਾਨੀਆਂ ਵਰਤਦਿਆਂ ਤੇ ਹਰ ਸ਼ੈ ਟਿਚਨ ਵੇਖਾਂਗਾ ।

ਜ਼ਿਮੀਂਦਾਰ:-ਤੁਸੀ ਓਥੇ ਇਹ ਕੁਝ ਨਹੀਂ ਸੀ ਵੇਖਿਆ ?

ਸੁਕਰਾਤ:-ਉੱਕਾ ਈ ਨਾ, ਓਹ ਪਿੰਡ ਜਿਸ ਵਿੱਚ ਹਸਪਤਾਲ ਤੇ ਪੜਿਆ ਲਿਖਿਆ ਤੇ ਸੁਚੱਜਾ ਡਾਕਟਰ ਸੀ, ਦੂਜਿਆਂ ਹਾਰ ਈ ਗੰਦਾ ਤੇ ਨਿਘਰਿਆ ਹੋਇਆ ਸੀ । ਹਸਪਤਾਲ ਦੇ ਗੁਆਂਢ ਵੀ ਗੰਦ ਸੀ ਤੇ ਕਿਸੇ