ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮O )

ਜ਼ਿਮੀਂਦਾਰ:-ਆਹੋ ਜੀ ਠੀਕ ਏ ।

ਸੁਕਰਾਤ:-ਤਾਂ ਤੁਸੀ ਮਾਲੀ ਦੇ ਪੂਰਨਿਆਂ ਤੇ ਟੁਰਕੇ ਮਹਿੰਗੇ ਭਾ ਵਿਕਣ ਵਾਲੀਆਂ ਫਸਲਾਂ ਬੀਜਕੇ ਦਿੱਲੀ ਤੋਂ ਲਾਹ ਕਿਉਂ ਨਹੀਂ ਖੱਟਦੇ ਤੇ ਆਪਣੇ ਮੌਜਾਂ ਕਰਦੇ ?

ਜ਼ਿਮੀਂਦਾਰ:-ਅਸੀ ਏਹਨਾਂ ਗੱਲਾਂ ਵੱਲ ਕਦੀ ਧਿਆਨ ਈ ਨਹੀਂ ਸੀ ਕੀਤਾ । ਅਸੀਂ ਏਹੋ ਜੇਹੇ ਫਸਲ ਬੀਜਣੇ ਮਾਲੀਆਂ ਦੇ ਪੇਟੇ ਪਾਏ ਹੋਏ ਨੇ ।

ਸੁਕਰਾਤ:-ਜ਼ਿਮੀਂ ਤੋਂ ਬਹੁਤਾ ਨਫਾ ਲੈਣਾ ਵੀ ਕੋਈ ਬੇਪਤੀ ਦਾ ਕੰਮ ਏ ?

ਜ਼ਿਮੀਂਦਾਰ:-ਉੱਕੀ ਨਹੀਂ, ਇਹ ਤਾਂ ਸਗੋਂ ਸਭ ਤੋਂ ਅਕਲਵੰਦੀ ਦੀ ਗੱਲ ਏ ।

ਸੁਕਰਾਤ:-ਹੁਣ ਤਾਂ ਤੁਸੀ ਹਲਟ ਲਾਏ ਹੋਏ ਨੇ ?

ਜ਼ਿਮੀਂਦਾਰ:-ਆਹੋ ਜੀ ।

ਸੁਕਰਾਤ:-ਪਰ ਇਹ ਵਰ੍ਹੇ ਵਿੱਚ ਛੇ ਮਹੀਨੇ ਵੇਹਲੇ ਪਏ ਰਹਿੰਦੇ ਨੇ ।

ਜ਼ਿਮੀਂਦਾਰ:-ਜੀ ਕੀ ਆਖਾਂ, ਪਏ ਈ ਰਹਿੰਦੇ ਨੇ । ਅਸੀ ਤਾਂ ਹਲਟ ਹਾੜੀ ਦੇ ਫਸਲਾਂ ਨੂੰ ਪਾਣੀ ਦੇਣ ਲਈ ਚਲਾਂਦੇ ਹਾਂ।