ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੯ )

ਸੁਕਰਾਤ:-ਦਿੱਲੀ ਵਾਲੇ ਸਬਜ਼ੀਆਂ ਕੋਲੇ ਘਾ ਤੇ ਹੋਰਨਾਂ ਚੀਜ਼ਾਂ ਦਾ, ਜਿਸ ਤਰ੍ਹਾਂ ਹਲਦੀ, ਤਮਾਕੂ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਦਾ ਬੜਾ ਮੁੱਲ ਦੇਂਦੇ ਨੇ ।

ਜ਼ਿਮੀਂਦਾਰ:-ਜੀ ਮੇਰਾ ਖਿਆਲ ਏ ਓਹ ਦੇਂਦੇ ਨੇ, ਸਾਡਾ ਉਹਨਾਂ ਨਾਲ ਕੀ ਵਾਸਤਾ ? ਅਸੀ ਤਾਂ ਜ਼ਿਮੀਂਦਾਰ ਹਾਂ ਮਾਲੀ ਨਹੀਂ ।

ਸੁਕਰਾਤ:-ਪਰ ਜਦ ਕਣਕ ਪੱਕਣ ਤੇ ਆਉਂਦੀ ਏ ਤਾਂ ਤੁਹਾਨੂੰ ਗੜੇ ਪੈਣ ਦਾ ਡਰ ਹੁੰਦਾ ਏ ?

ਜ਼ਿਮੀਂਦਾਰ:-ਜੀ ਸਾਡੇ ਮੰਦੇ ਭਾਗਾਂ ਨੂੰ ਕਦੀ ਕਦੀ ਪੈ ਈ ਜਾਂਦੇ ਨੇ ।

ਸੁਕਰਾਤ:-ਵਾਢੀ ਦੇ ਵੇਲੇ ਤੁਹਾਨੂੰ ਮਜੂਰਾਂ ਦੀ ਲੋੜ ਪੈਂਦੀ ਏ, ਪਰ ਉਸ ਵੇਲੇ ਹਰ ਇੱਕ ਆਪੋ ਆਪਣੀ ਵਾਢੀ ਲਗਿਆ ਹੁੰਦਾ ਏ ।

ਜ਼ਿਮੀਂਦਾਰ:-ਆਹੋ, ਠੀਕ ਏ।

ਸੁਕਰਾਤ:-ਓਦੋਂ ਮਜੂਰ ਬੜੇ ਮਹਿੰਗੇ ਮਿਲਦੇ ਨੇ ?

ਜ਼ਿਮੀਂਦਾਰ:-ਆਹੋ,

ਸੁਕਰਾਤ:-ਤੁਹਾਡੀ ਕਣਕ ਨੂੰ ਨਿਰਾ ਗੜੇ ਪੈਣ ਦਾ ਈ ਡਰ ਨਹੀਂ, ਸਗੋਂ ਨਫੇ ਦਾ ਬਹੁਤ ਸਾਰਾ ਹਿੱਸਾ ਮਜੂਰਾਂ ਦੇ ਮੂੰਹ ਜਾਂਦਾ ਏ।