ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੮ )

ਸੁਕਰਾਤ:-ਕੀ ਤੁਸੀ ਉਸ ਬੰਕ ਦੇ ਮੈਂਬਰ ਨਹੀਂ ਬਣੇ ?

ਜ਼ਿਮੀਂਦਾਰ:-ਅਜੇ ਤੇ ਨਹੀਂ ।

ਸੁਕਰਾਤ:-ਤਾਂ ਤੁਸੀ ਸੁਸਤੀ ਕਰਕੇ ਨਾ ਤਾਂ ਤਕਾਵੀ ਲੈਂਦੇ ਓ, ਨ ਬੰਕ ਦੇ ਮੈਂਬਰ ਬਣੇ ਓ, ਤੇ ਨਾ ਈ ਸਰਕਾਰ ਦੇ ਬੀ ਦੇ ਭੰਡਾਰੋਂ ਤੁਸੀ ਬੀ ਮੁੱਲ ਲੈਂਦੇ ਓ, ਜਿਸ ਕਰਕੇ ਤੁਹਾਨੂੰ ਢੇਰ ਸਾਰਾ ਬਿਆਜ ਭਰਨਾ ਪੈਂਦਾ ਏ। ਏਧਰ ਤੁਹਾਨੂੰ ਸਰਕਾਰੀ ਭੰਡਾਰ ਦਾ ਬੀ ਨ ਬੀਜਣ ਕਰਕੇ ਏਕੜ ਪਿੱਛੇ ਕਈ ਮਣ ਘੱਟ ਦਾਣੇ ਆਉਂਦੇ ਨੇ ?

ਜ਼ਿਮੀਂਦਾਰ:-ਸੁਕਰਾਤ ਜੀ, ਗੱਲ ਤਾਂ ਏਸੇ ਤਰ੍ਹਾਂ ਈ ਏ, ਪਰ ਸੁਸਤੀ ਤੇ ਫਤੇ ਪਾਣੀ ਵੀ ਡਾਢਾ ਔਖਾ ਕੰਮ ਏ ।

ਸੁਕਰਾਤ:-ਤੇ ਦਿੱਲੀਓਂ ਐਨੇ ਨੇੜੇ ਹੋਕੇ ਤੁਸੀ ਕਣਕ ਬੀਜਦੇ ਈ ਕਿਉਂ ਓ ?

ਜ਼ਿਮੀਂਦਾਰ:-ਸਾਰੇ ਚੰਗੇ ਜ਼ਿਮੀਂਦਾਰ ਕਣਕ ਈ ਬੀਜਦੇ ਨੇ ।

ਸੁਕਰਾਤ:-ਪਰ ਦਿੱਲੀ ਨੂੰ ਪੱਕੀ ਸੜਕ ਤੇ ਰੇਲ ਜਾਂਦੀ ਏ ।

ਜ਼ਿਮੀਂਦਾਰ:-ਆਹੋ, ਠੀਕ ਏ, ਪਰ ਕਣਕ ਦੇ ਬੀਜਣ ਨਾਲ ਏਹਨਾਂ ਦਾ ਕੀ ਵਾਸਤਾ ਹੋਇਆ ?