ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੭ )

ਜ਼ਿਮੀਂਦਾਰ:-ਠੀਕ ਏ ਜੀ।

ਸੁਕਰਾਤ:-ਤਾਂ ਕੀ ਇਹ ਵਧੇਰੀ ਅਕਲ ਦੀ ਅਕਲ ਨ ਹੋਵੇਗੀ ਜੇ ਤੁਸੀ ਆਪਣਾ ਕਣਕ ਦਾ ਬੀ ਆਮ ਦੁਕਾਨਦਾਰਾਂ ਤੋਂ ਲੈਣ ਦੀ ਥਾਂ ਸਰਕਾਰ ਦੇ ਬੀ ਦੇ ਅਜੰਟ ਪਾਸੋਂ ਖਰੀਦੋ ?

ਜ਼ਿਮੀਂਦਾਰ:-ਸੁਕਰਾਤ ਦੀ ਗੱਲ ਤਾਂ ਇਹ ਸੱਚੀ ਏ,ਪਰ ਸਰਕਾਰ ਤਾਂ ਨਗਦ ਰੁਪਿਆ ਮੰਗਦੀ ਏ ।

ਸੁਕਰਾਤ:-ਤੁਸੀ ਸਰਕਾਰੋਂ ਤਕਾਵੀ ਨਹੀਂ ਲੈ ਸਕਦੇ ?

ਜ਼ਿਮੀਂਦਾਰ:-ਜੀ ਤਕਾਵੀ ਤਾਂ ਮੰਗਿਆਂ ਮਿਲਣੀ ਹੋਈ।

ਸੁਕਰਾਤ:-ਬਾਣੀਆਂ ਤੁਹਾਡੇ ਕੋਲੋਂ ਕੀ ਬਿਆਜ ਲੈਂਦਾ ਏ ?

ਜ਼ਿਮੀਂਦਾਰ:-ਜੇ ਬੀ ਲਈਏ ਤਾਂ ਪੰਜਾਹ ਰੁਪੈ ਸੈਂਕੜਾ ਬਿਆਜ ਲੈਂਦਾ ਏ ?

ਸੁਕਰਾਤ:-ਤੁਹਾਡੇ ਪਿੰਡ ਜ਼ਿਮੀਂਦਾਰਾ ਬੰਕ (ਕੋਉਰੇਟਿਵ ਬਕ) ਵੀ ਹੋਵੇਗਾ ?

ਜ਼ਿਮੀਂਦਾਰ:-ਜੀ ਹਾਂ ।

ਸੁਕਰਾਤ:-ਬੰਕ ਵਾਲੇ ਕੀ ਬਿਆਜ ਲੈਂਦੇ ਨੇ ?

ਜ਼ਿਮੀਂਦਾਰ:-ਮੇਰਾ ਖਿਆਲ ਏ ਜੋ ਓਹ ਬਾਰ ਰੁਪੈ ਸੈਂਕੜਾ ਲੈਂਦੇ ਨੇ ।