ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੬ )

ਬੀ ਦਾ ਪਤਾ ਨਹੀਂ ? ਕੀ ਤੁਸੀ ਓਹ ਨਹੀਂ ਲੈ ਸਕਦੇ ?

ਜ਼ਿਮੀਂਦਾਰ:-ਲੈ ਤਾਂ ਸਕਦੇ ਆਂ, ਪਰ ਓਹ ਬਾਣੀਏ ਦੇ ਭਾ ਨਾਲੋਂ ਰੁਪੈ ਪਿੱਛੇ ਇੱਕ ਸੇਰ ਮਹਿੰਗਾ ਵਿਕਦਾ ਏ ।

ਸੁਕਰਾਤ:-ਹੱਛਾ ਉਸ ਤੋਂ ਇੱਕ ਏਕੜ ਪਿੱਛੇ ਝਾੜ ਕਿੰਨਾ ਕੁ ਵੱਧ ਹੁੰਦਾ ਏ ?

ਜ਼ਿਮੀਂਦਾਰ:-ਲੋਕੀ ਆਖਦੇ ਨੇ ਜੋ ਇਸਦੇ ਬੀਜਣ ਨਾਲ ਇੱਕ ਕੱਚੇ ਵਿਘੇ ਵਿੱਚੋਂ ਵੀਹ ਸੇਰ ਜਾਂ ਮਣ ਦਾਣੇ ਆਮ ਕਣਕ ਦੇ ਬੀ ਨਾਲੋਂ ਵਧੇਰੇ ਨਿਕਲਦੇ ਨੇ ।

ਸੁਕਰਾਤ:-ਇਸਦਾ ਮਤਲਬ ਇਹ ਹੋਇਆ ਕਿ ਇੱਕ ਏਕੜ ਵਿੱਚੋਂ ਢਾਈ ਮਣ ਤੋਂ ਲੈਕੇ ਪੰਜ ਮਣ ਤੀਕ ਵਧੇਰਾ ਝਾੜ ਹੁੰਦਾ ਏ ।

ਜ਼ਿਮੀਂਦਾਰ:-ਜੀ ਠੀਕ ਏ ।

ਸੁਕਰਾਤ:-ਤੇ ਇੱਕ ਏਕੜ ਵਿੱਚ ਬੀ ਕਿੰਨਾ ਪਾਂਦੇ ਓ ?

ਜ਼ਿਮੀਂਦਾਰ:-ਮਣ ਕੁ।

ਸੁਕਰਾਤ:-ਜੇ ਤੁਸੀ ਅੱਠ (ਅ) ਨੰਬਰ ਦਾ ਬੀ ਪਾਓ ਤਾਂ ਏਕੜ ਪਿੱਛੇ ਕਿੰਨਾ ਵਧੇਰਾ ਖਰਚ ਹੁੰਦਾ ਏ ?

ਜ਼ਿਮੀਂਦਾਰ:-ਜੀ ਅਠ ਆਨੇ ਤੇ ਰੁਪੈ ਦੇ ਵਿੱਚ ਵਿੱਚ ।

ਸੁਕਰਾਤ:-ਪੈਦਾਵਾਰ ਦਾ ਮੁੱਲ ਦਸਾਂ ਰੁਪਿਆ ਤੋਂ ਲੈ ਕੇ ਵੀਹਾਂ ਤੀਕ ਵੱਧ ਹੋਵੇਗਾ?