ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੨ )

ਜ਼ਿਮੀਂਦਾਰ:-ਸੁਕਰਾਤ ਜੀ ਅਸੀਂ ਜ਼ਰੂਰ ਇਹੋ ਜਿਹਾ ਮਿੰਬਰ ਈ ਚੁਣਾਂਗੇ।

ਸੁਕਰਾਤ:-ਭੋਲਿਓ ਜ਼ਿਮੀਂਦਾਰੋ ! ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਮੇਰਾ ਖਿਆਲ ਏ ਕਿ ਜਿੰਨਾਂ ਮਾਮਲਾ ਤੁਸੀ ਭਰਦੇ ਤੇ ਚੰਦੇ ਚੁੰਦੇ ਦਿੰਦੇ ਓ ਉਸ ਤੋਂ ਦਸ ਹਿੱਸੇ ਵਧ ਰੁਪਿਆ ਤੁਸੀ ਹਰ ਵਰ੍ਹੇ ਗਹਿਣਿਆਂ ਤੇ, ਮੁਕੱਦਮੇ ਬਾਜ਼ੀ ਤੇ, ਵੱਢੀਆਂ ਦੇ ਦੇ ਕੇ ਤੇ ਪੜ ਵਿਆਜ ਤੇ ਕਈ ਹੋਰ ਏਹੋ ਜੇਹੀਆਂ ਗੱਲਾਂ ਤੇ ਗੁਵ ਛੱਡਦੇ ਓ ।

ਜ਼ਿਮੀਂਦਾਰ:-ਸੁਕਰਾਤ ਜੀ ! ਤੁਸੀ ਬਿਲਕੁਲ ਸੱਚ ਆਖਦੇ ਓ, ਤੇ ਸਾਨੂੰ ਏਹ ਗੱਲ ਮੰਨਣੀ ਪੈਂਦੀ ਏ ।

ਸੁਕਰਾਤ:-ਇਸਤੋਂ ਵੀ ਵੱਧ ਇੱਕ ਹੋਰ ਭੈੜੀ ਗੱਲ ਇਹ ਵੇ ਕਿ ਤੁਸੀ ਚੁੱਪ ਕਰਕੇ ਹਜ਼ਾਰ ਰੁਪਿਆ ਵੱਢੀ ਦਾ ਭਰ ਦੇਂਦੇ ਓ ਜਾਂ ਮੁਕੱਦਮੇ ਬਾਜ਼ੀ ਤੇ ਅਤੇ ਗਹਿਣਿਆਂ ਤੇ ਲਾ ਦੇਂਦੇ ਓ। ਜੇ ਤੁਹਾਡੇ ਕੋਲੋਂ ਕੋਈ ਪੰਜ ਰੁਪੈ ਬਾਇ ਸਕਾਊਟ ਜਾਂ ਨਿੱਕਿਆਂ ਬਾਲਾਂ ਦੀ ਨਮੈਸ਼ (ਬੇਬੀ ਸ਼ੋ) ਦੀ ਮਦਦ ਲਈ ਮੰਗ ਬੈਠੇ ਤਾਂ ਤੁਸੀ ਸਾਰੇ ਪਿੰਡ ਵਿੱਚ ਰੌਲਾ ਪਾਂਦੇ ਤੇ ਆਖਦੇ ਓ 'ਜੀ ਅਸੀ ਮਾਰੇ ਲੁਟੇ ਗਏ ।'

ਜ਼ਿਮੀਂਦਾਰ:-ਬਾਬਾ ਜੀ ! ਤੁਸੀਂ ਤਾਂ ਸਾਨੂੰ ਡਾਢਾ ਸ਼ਰਮਿੰਦਾ ਕਰਦੇ ਓ ।