ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੮ )

ਸੁਕਰਾਤ:-ਜੇਹੜੀ ਤੁਹਾਨੂੰ ਬੱਚਤ ਜਨਾਨੀਆਂ ਦੀਆਂ ਟੂਮਾਂ, ਮਰਦਾਂ ਦੀਆਂ ਬੀਰਬਲੀਆਂ ਤੇ ਬਾਲਾਂ ਦਿਆਂ ਗਹਿਣਿਆਂ ਦੇ ਘਟਣ ਨਾਲ ਹੋਈ ਏ, ਵਿਆਹ ਸ਼ਾਦੀ ਦਾ ਤੇ ਜਾਗਿਆਂ ਦਾ ਤੇ ਹੋਰ ਜੇਹੜਾ ਖਰਚ ਘਟਿਆ ਜੇ ਉਸਦਾ ਕੀ ਹਸਾਬ ?

ਜ਼ਿਮੀਂਦਾਰ:-ਜੀ ਓਹ ਵੀ ਚੰਗੀ ਰਕਮ ਏ ।

ਸੁਕਰਾਤ:-ਤੇ ਤੁਹਾਨੂੰ ਬਿਆਜ ਦੀ ਜੇਹੜੀ ਬੱਚਤ ਜ਼ਿਮੀਂਦਾਰੇ ਬੰਕ ਦੀ ੨੫ ਲੱਖ ਦੀ , ਮੁੜੀ ਹੋਈ ਜੇ ਉਸਦਾ ਲੇਖਾ ਦੱਸੋ ?

ਜ਼ਿਮੀਂਦਾਰ:-ਅਸੀ ਤੁਹਾਨੂੰ ਦਲੇਰੀ ਨਾਲ ਦਸਦੇ ਹਾਂ, ਓਹ ਵੀ ਕੋਈ ਚੰਗੀ ਰਕਮ ਏ, ਸਾਨੂੰ ਬਿਆਜ ਦੇ ਲੇਖੇ ਕਰਨੇ ਕਦੀ ਨਹੀਂ ਆਏ ।

ਸੁਕਰਾਤ:-ਕੀ ਫੇਰ ਅਸੀ ਸਾਰੀਆਂ ਚੀਜ਼ਾਂ ਦਾ ਲੇਖਾ ਲਾ ਕੇ ਪੰਜਾਹ ਕੁ ਲੱਖ ਰੁਪਿਆ ਸਮਝੀਏ ?

ਜ਼ਿਮੀਂਦਾਰ:-ਜੀ ਇਹ ਤਾਂ ਬੜਾ ਘੱਟ ਅੰਦਾਜ਼ਾ ਏ ।

ਸੁਕਰਾਤ:-ਚਲੋ ਜਾਣ ਦਿਓ, ਤੁਸੀਂ ਪੰਜਾਹ ਲੱਖ ਈ ਸਮਝ ਲਓ । ਤੁਸੀ ਸਾਰਾ ਮਾਮਲਾ ਕਿੰਨਾ ਕੁ ਭਰਦੇ ਓ ?

ਜ਼ਿਮੀਂਦਾਰ:-ਜੀ ਸਾਰੇ ਜ਼ਿਲੇ ਦਾ ਸੋਲਾਂ ਲੱਖ ।

ਸੁਕਰਾਤ:-ਤਾਂ ਤੁਹਾਨੂੰ ਆਪਣੇ ਸਾਰੇ ਜ਼ਿਲੇ ਦੇ