ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੮ )

ਸੁਕਰਾਤ:-ਤੁਸੀ ਇੱਕ ਟੋਏ ਨੂੰ ਵਰ੍ਹੇ ਵਿੱਚ ਇੱਕ ਵਾਰੀ ਤੇ ਕਦੀ ਕਦੀ ਦੋ ਵਾਰੀ ਵੇਹਲਾ ਕਰਦੇ ਹੋਵੋਗੇ ?

ਜ਼ਿਮੀਂਦਾਰ:-ਜੀ ਹਾਂ ।

ਸੁਕਰਾਤ:-ਜੇ ਇੱਕ ਟੋਏ ਦੀ ਰੂੜੀ ਖੇਤ ਵਿੱਚ ਪਾਈ ਜਾਏ ਤਾਂ ਘੱਟ ਤੋਂ ਘੱਟ ਕੋਈ ਤੀਹਾਂ ਰੁਪਿਆਂ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੋਵੇਗੀ ? ?

ਜ਼ਿਮੀਂਦਾਰ:-ਸੁਕਰਾਤ ਜੀ ਨਹੀਂ ਕੋਈ ਸੌ ਕੁ ਰੁਪੈ ਦੀ ਵਾਧੂ ਪੈਦਾਵਾਰ ਹੁੰਦੀ ਹੋਵੇਗੀ ।

ਸੁਕਰਾਤ:-ਤੁਸੀ ਬਹੁਤੇ ਵਾਧੇ ਨਾ ਕਰੋ, ਤੀਹ ਹੀ ਗਿਣੋ। ਏਸੇ ਲੇਖੇ ਇਸ ਵਾਧੂ ਪੈਦਾਵਾਰ ਦਾ ਕੀ ਮੁੱਲ ਹੋਇਆ ?

ਸਕੂਲ ਦਾ ਮੁੰਡਾ:-ਸੁਕਰਾਤ ਦੀ ਪੈਂਤੀ ਲੱਖ।

ਸੁਕਰਾਤ:-ਐਤਕੀ ਤਾਂ ਬੱਚੂ ਠੀਕ ਹਸਾਬ ਜੋੜਿਆ ਈ । ਪਿੰਡ ਵਿੱਚ ਸਫਾਈ ਰਹਿਣ ਨਾਲ ਜੇਹੜੀ ਬਿਮਾਰੀ ਘਟ ਗਈ ਏ ਤੇ ਜੇਹੜਾ ਤਾਪ ਘਟ ਗਿਆ ਏ ਉਸ ਤੋਂ ਕੀ ਖੱਟਿਆ ਜੇ ?

ਜ਼ਿਮੀਂਦਾਰ:-ਜੀ ਉਸਦਾ ਵੀ ਕੋਈ ਮੁੱਲ ਏ ।

ਸੁਕਰਾਤ:-ਤੇ ਜੇਹੜੇ ਬਾਰਾਂ ਸੌ ਹਲਟ ਅੱਜ ਕੱਲ੍ਹ ਪਏ ਚਲਦੇ ਨੇ ।

ਜ਼ਿਮੀਂਦਾਰ:-ਜੀ ਓਹ ਤਾਂ ਪੱਕੀ ਸੋਨੇ ਦੀ ਖਾਨ ਨੇ।