ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੭ )

ਸੁਕਰਾਤ:-ਤਾਂ ਕੀ ਅਸੀਂ ਇੱਕ ਜਾਏ ਦਾ ਮੁੱਲ ਕੋਈ ਤੀਹ ਰੁਪੈ ਪਾਈਏ ?

ਜ਼ਿਮੀਂਦਾਰ:-ਜੀ ਇਹ ਤਾਂ ਦਾਅ ਮੇਚ ਦਾ ਈ ਏ।

ਸੁਕਰਾਤ:-ਤਾਂ ਪੈਂਤੀ ਹਜ਼ਾਰ ਨੂੰ ਜੇ ਤੀਹਾਂ ਨਾਲ ਜ਼ਰਬ ਦਈਏ ਤਾਂ ਕੀ ਬਣਿਆ ?

ਸਕੂਲ ਦਾ ਮੁੰਡਾ:-ਇਕ ਲੱਖ ਪੰਜ ਹਜ਼ਾਰ ।

ਸੁਕਰਾਤ:-ਬੱਚੂ ਜ਼ਰਾ ਸੋਚਕੇ ਦੱਸ

ਪਟਵਾਰੀ:-ਜੀ ਸਾਢੇ ਦਸ ਲੱਖ ।

ਸੁਕਰਾਤ:-ਏਹ ਠੀਕ ਏ । ਸਾਢੇ ਦਸ ਲੱਖ ਪਿਆ ਵਰ੍ਹੇ ਦਾ, ਤੇ ਓਹਨਾਂ ਟੋਇਆਂ ਦੀ ਰੂੜੀ ਦਾ ਮੁੱਲ ਕੀ ਹੋਇਆ ? ਟੋਇਆਂ ਵਿੱਚ ਕੂੜਾ ਸ਼ੂੜਾ ਦੱਬਣ ਨਾਲ ਤੁਹਾਨੂੰ ਢੇਰ ਸਾਰੀ ਰੂੜੀ ਮਿਲਦੀ ਏ ?

ਜ਼ਿਮੀਂਦਾਰ:-ਜੀ ਢੇਰ ਸਾਰੀ ।

ਸੁਕਰਾਤ:-ਇਸ ਵਿੱਚ ਪੁਰਾਣੇ ਢੇਰਾਂ ਦੀ ਰੂੜੀ ਨਾਲੋਂ ਟਿੱਲ ਵੀ ਜ਼ਿਆਦਾ ਹੁੰਦਾ ਏ ?

ਜ਼ਿਮੀਂਦਾਰ:-ਜੀ ਬਹੁਤ ਜ਼ਿਆਦਾ ।

ਸੁਕਰਾਤ:-ਅੱਜ ਕੱਲ੍ਹ ਕੋਈ ਪੰਜਾਹ ਕੁ ਹਜ਼ਾਰ ਟੋਏ ਹੋਣਗੇ ?

ਜ਼ਿਮੀਂਦਾਰ:-ਜੀ ਲੋਕੀ ਆਖਦੇ ਨੇ ।