ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੬ )

ਜ਼ਿਮੀਂਦਾਰ:-ਜੀ ਠੀਕ ਸੱਤ ਕੁ ਸੌ ਹੀ ਨੇ ।

ਸੁਕਰਾਤ:-ਮੇਰੀ ਸਮਝੇ ਇੱਕ ਸਾਹਨ ਤੋਂ ਵਰ੍ਹੇ ਵਿੱਚ ਕੋਈ ਪੰਜਾਹ ਵੱਛੇ ਵੱਛੀਆਂ ਹੋਂਦੇ ਹੋਣਗੇ ?

ਜ਼ਿਮੀਂਦਾਰ:-ਨਹੀਂ ਜੀ, ਵੱਧ ਤੋਂ ਵੱਧ ਕੋਈ ੭੫ ਜਾਂ ਸੌ ਕੁ ਹੁੰਦੇ ਹੋਣਗੇ ।

ਸੁਕਰਾਤ:-ਤੁਸੀ ਪੰਜਾਹ ਈ ਸਮਝੋ, ਤੁਸੀ ਦੱਸੋ ਏਸ ਲੇਖੇ ਸੱਤ ਸੌ ਸਾਹਨ ਦੇ ਵਰ੍ਹੇ ਵਿੱਚ ਕਿੰਨੇ ਜਾਏ ਹੋਏ ?

ਇੱਕ ਸਕੂਲ ਦਾ ਮੁੰਡਾ:-ਸੁਕਰਾਤ ਜੀ ! ਪੈਂਤੀ ਹਜ਼ਾਰ ।

ਸੁਕਰਾਤ:-ਮੇਰਾ ਖਿਆਲ ਏ ਤੇਰਾ ਪਿਉ ਤਾਂ ਏਹ ਲੇਖਾ ਨ ਕਰ ਸਕਦਾ । ਮਾੜੇ ਮਾੜੇ ਸਾਹਨਾਂ ਦਿਆਂ ਵੱਛਿਆਂ ਨਾਲੋਂ ਏਹਨਾਂ ਸਾਹਨਾਂ ਦੇ ਜਾਇਆਂ ਦਾ ਮੁੱਲ ਕਿੰਨਾ ਵੱਧ ਏ ?

ਜ਼ਿਮੀਂਦਾਰ:-ਜੀ ਪੰਝੀਆਂ ਤੋਂ ਲੈ ਕੇ ਸੌ ਤੀਕ ਸਮਝ ਲਓ ।

ਸੁਕਰਾਤ:-ਤਿੰਨਾਂ ਚਹੁੰ ਵਰ੍ਹਿਆਂ ਮਗਰੋਂ ਏਹਨਾਂ ਸਾਹਨਾਂ ਦੀਆਂ ਵੱਛੀਆਂ ਸੂਣਗੀਆਂ ਤੇ ਏਸ ਤਰ੍ਹਾਂ ਹੋਰ ਵਾਧਾ ਹੋਵੇਗਾ ?

ਜ਼ਿਮੀਂਦਾਰ:-ਜੀ ਜ਼ਰੂਰ ਹੋਵੇਗਾ ।