ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੫ )

ਜ਼ਿਮੀਂਦਾਰ:-ਅਸੀ ਤਾਂ ਡਾਢੇ ਗਰੀਬ ਆਂ ।

ਸੁਕਰਾਤ:-ਤਾਂ ਕੀ ਏਹਨਾਂ ਸਾਰਿਆਂ ਕੰਮਾਂ ਨਾਲ ਤੁਹਾਡੇ ਧਨ ਵਿੱਚ ਵਾਧਾ ਨਹੀਂ ਹੁੰਦਾ ?

ਜ਼ਿਮੀਂਦਾਰ:-ਓਹ ਕਿਸ ਤਰ੍ਹਾਂ ?

ਸੁਕਰਾਤ:-ਹੱਛਾ ਤੁਸੀ ੮ ( ਅ ) ਨੰਬਰ ਦੀ ਕਣਕ ਈ ਲਓ, ਕੀ ਇਸ ਨਾਲ ਤੁਹਾਡਾ ਅਨਾਜ ਤੇ ਤੂੜੀ ਵਧੇਰੇ ਨਹੀਂ ਹੁੰਦੇ ?

ਜ਼ਿਮੀਂਦਾਰ:-ਜੀ ਹਾਂ, ਹੁੰਦੇ ਨੇ ।

ਸੁਕਰਾਤ:-ਇੱਕ ਏਕੜ ਪਿੱਛੇ ਮੁੱਲ ਵਿੱਚ ਕੀ ਫਰਕ ਪੈਂਦਾ ਏ ? ਕੌਈ ਦਸ ਜਾਂ ਪੰਦਰਾਂ ਰੁਪੈ ?

ਜ਼ਿਮੀਂਦਾਰ:-ਜੀ ਏਨਾ ਕੁ ਈ ।

ਸੁਕਰਾਤ:-ਹੁਣ ਸਾਰੇ ਜ਼ਿਲੇ ਵਿੱਚ ਕਿੰਨੀ ਕੁ ਬਿਆਈ ਹੁੰਦੀ ਏ ?

ਜ਼ਿਮੀਂਦਾਰ:-ਲੋਕੀ ਆਖਦੇ ਨੇ ਕੋਈ ਦਸ ਕੁ ਹਜ਼ਾਰ ਏਕੜ ਦੀ ਬਿਆਈ ਹੁੰਦੀ ਏ ।

ਸੁਕਰਾਤ:-ਏਸ ਲੇਖੇ ਕੋਈ ਡੇਢ ਕੁ ਲੱਖ ਰੁਪੈ ਦੀ ਵਾਧੂ ਪੈਦਾਵਾਰ ਹੋਈ ।

ਜ਼ਿਮੀਂਦਾਰ:-ਹਾਂ ਠੀਕ ਏ ਜੀ ।

ਸੁਕਰਾਤ:-ਤੇ ਹਸਾਰ ਦੇ ਸਾਹਨਾਂ ਦੀ ਗੱਲ ਕਰੋ । ਏਹ ਹੁਣ ਤੁਹਾਡੇ ਸਾਰੇ ਜ਼ਿਲੇ ਵਿੱਚ ਕੋਈ ਸੱਤ ਕੁ ਸੌਂ ਨੇ ।