ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੪ )

ਸੁਕਰਾਤ:-ਸੱਚ ਪੁੱਛੋ ਤਾਂ ਤੁਹਾਡੇ ਲਈ ਹਰ ਇੱਕ ਕੰਮ ਝਬਦੇ ਝਬਦੇ ਹੋਇਆ ਏ ।

ਜ਼ਿਮੀਂਦਾਰ:-ਹਾਂ ਜੀ ਠੀਕ ਏ।

ਸੁਕਰਾਤ:-ਕੀ ਤੁਹਾਡ ਟੈਕਸ ਸ੍ਰਕਾਰ ਨੇ ਵਧਾਏ ਨੇ ?

ਜ਼ਿਮੀਂਦਾਰ:-ਨਹੀਂ ਜੀ, ਕੋਈ ਨਹੀਂ ।

ਸੁਕਰਾਤ:-ਅੱਗੇ ਨਾਲੋਂ ਅੱਜ ਕਲ੍ਹ ਸਭ ਕੁਝ ਮਹਿੰਗਾ ਏ ।

ਜ਼ਿਮੀਂਦਾਰ:-ਹਾਂ ਜੀ ।

ਸੁਕਰਾਤ:-ਤਾਂ ਤੁਸੀ ਈ ਦੱਸੋ ਜੋ ਏਹਨਾਂ ਕੰਮਾਂ ਲਈ ਰੁਪਿਆ ਕਿੱਥੋਂ ਆਉਣਾ ਹੋਇਆ ?

ਜ਼ਿਮੀਂਦਾਰ:-ਸਰਕਾਰੋਂ।

ਸੁਕਰਾਤ:- ਤੁਸੀ ਆਪ ਈ ਸਰਕਾਰ ਨਹੀਂ ਤੇ ਕੀ ਤੁਸੀ ਸਾਰੇ ਟਿਕਸ ਨਹੀਂ ਭਰਦੇ ? ਕੀ ਸਰਕਾਰ ਰੁਪਿਆ ਕਿਸੇ ਖਾਨੋਂ ਪੱਟਦੀ ਏ ਜਾਂ ਓਸ ਨੂੰ ਕੋਈ ਖਜ਼ਾਨਾ ਲੱਭਿਆ ਹੋਇਆ ਏ ?

ਜ਼ਿਮੀਂਦਾਰ:-ਅਸੀ ਸਾਰੇ ਵਿਕਸ ਤਾਂ ਸੱਚ ਮੁੱਚ ਦੇਂਦੇ ਹਾਂ ।

ਸੁਕਰਾਤ:-ਤਾਂ ਇਹ ਸਾਰੇ ਕੰਮ ਜੋ ਦਿਨੋਂ ਦਿਨ ਵਧੀ ਜਾਂਦੇ ਨੇ ਕਿੱਥੋਂ ਹੋਣਗੇ, ਜੇ ਤੁਸੀਂ ਜ਼ਿਆਦਾ ਰਪਿਆ ਨਾ ਦਿਓਗੇ ?