ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੮ )

ਹੋਈਆਂ, ਓਹ ਇੱਕ ਸਕੂਲੇ ਕਿਸ ਤਰ੍ਹਾਂ ਕੱਠੇ ਜਾ ਸਕਦੇ ਨੇ ?

ਸੁਕਰਾਤ:-ਕੀ ਓਹ ਪਿੰਡ ਦੇ ਉਦਾਲੇ ਸਾਰੇ ਕੱਠੇ ਨਹੀਂ ਖੇਡਦੇ ?

ਲੰਬਰਦਾਰ:-ਖੇਡਦੇ ਨੇ ।

ਸੁਕਰਾਤ:-ਖੇਡਨ ਵੇਲੇ ਓਹਨਾਂ ਦੀ ਕੋਈ ਰਾਖੀ ਤਾਂ ਨਹੀਂ ਕਰਦਾ ?

ਲੰਬਰਦਾਰ:-ਨਹੀਂ ।

ਸੁਕਰਾਤ:-ਓਹ ਕਦੀ ਕਿਸੇ ਦਾ ਕੁਝ ਵਿਗਾੜਦੇ ਨੇ?

ਲੰਬਰਦਾਰ:-ਨਹੀਂ ਕਦੀ ਨਹੀਂ । ਅਸੀ ਜ਼ਿਮੀਂਦਾਰ ਤੇ ਸਿਧੇ ਸਾਦੇ ਲੋਕ ਹਾਂ, ਅਸੀਂ ਏਹਾ ਜਹੀਆਂ ਅੜੁਤਾਂ ਖੜੁਤਾਂ ਨਹੀਂ ਜਾਣਦੇ, ਤੁਸੀ ਸਾਡੇ ਤੇ ਐਵੇਂ ਇਹਾ ਜਿਹੇ ਭਰਮ ਨ ਕਰੋ ।

ਸੁਕਰਾਤ:-ਸਕੂਲੇ ਤਾਂ ਓਹਨਾਂ ਦੀ ਦੇਖ ਭਾਲ ਹੁੰਦੀ ਰਹੇਗੀ ।

ਸਕਰਾਤ:-ਤਾਂ ਫੇਰ ਓਹ ਓਥੇ ਕਿਸਤਰਾਂ ਖਰਮਸਤੀ ਕਰਨਗੇ ?

ਲੰਬਰਦਾਰ:-ਸੁਕਰਾਤ ਜੀ ਜਦ ਤੁਸੀ ਏਸ ਤਰ੍ਹਾਂ ਸਮਝਾਂਦੇ ਓ ਤਾਂ ਮੈਨੂੰ ਸੱਚ ਮੁਚ ਏਸ ਕੰਮ ਵਿੱਚ ਕੋਈ ਅਤਰਾਜ਼ ਨਜ਼ਰ ਨਹੀਂ ਆਉਂਦਾ ।