ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੭ )

ਲੰਬਰਦਾਰ:-ਕਿਸ ਤਰਾਂ ਦੇਈਏ ?

ਸੁਕਰਾਤ:-ਉਸ ਨੂੰ ਸਕੂਲੇ ਪੜ੍ਹਣ ਲਈ ਘੱਲੋ ।

ਲੰਬਰਦਾਰ:-ਸਾਡੇ ਪਿੰਡ ਤਾਂ ਕੁੜੀਆਂ ਦਾ ਕੋਈ ਸਕੂਲ ਨਹੀਂ, ਓਹਨਾਂ ਨੂੰ ਕਿੱਥੇ ਘੱਲੀਏ ?

ਸੁਕਰਾਤ:-ਮੁੰਡਿਆਂ ਦਾ ਸਕੂਲ ਤੇ ਹੈ ਨਾ ?

ਲੰਬਰਦਾਰ:-ਹੈ ਏ ਜੀ ।

ਸੁਕਰਾਤ:-ਬਾਲਾਂ ਨੂੰ ਕਿਸ ਨੇ ਪਾਲਣਾ ਪੋਸ਼ਣਾ ਏ, ਪਿਉ ਨੇ ਜਾਂ ਮਾਂ ਨੇ ?

ਲੰਬਰਦਾਰ:-ਜੀ ਮਾਂ ਨੇ ।

ਸੁਕਰਾਤ:-ਤਾਂ ਮੁੰਡਿਆਂ ਦੀ ਥਾਂ ਕੁੜੀਆਂ ਨੂੰ (ਜੋ ਸਮਾਂ ਪਾ ਕੇ ਮਾਵਾਂ ਬਨਣਗੀਆਂ) ਸਕੂਲੇ ਕਿਉਂ ਨਹੀਂ ਘੱਲਦੇ ? ਕੁੜੀਆਂ ਦੇ ਸਕੂਲ ਦੀ ਐਡੀ ਡਾਢੀ ਲੋੜ ਹੁੰਦਿਆਂ ਤੁਸੀ ਮੁੰਡਿਆਂ ਲਈ ਸਕੂਲ ਕਿਉਂ ਖੋਲ੍ਹਿਆ, ਹੋਇਆ ਏ ? ਤੁਹਾਡੇ ਮੁੰਡੇ ਕੁੜੀਆਂ ਇੱਕੋ ਸਕੂਲ ਕਿਉਂ ਨ ਪੜ੍ਹਣ ?

ਲੰਬਰਦਾਰ:-ਸਕਰਾਤ ਜੀ ਭੋਲੀਆਂ ਗੱਲਾਂ ਨ ਕਰੋ, ਤੁਸੀ ਜਾਣਦੇ ਓ ਜੋ ਇਹ ਗੱਲ ਕਦੀ ਹੋਣੀ ਈ ਨਹੀਂ।

ਸੁਕਰਾਤ:-ਲੰਬਰਦਾਰ ਜੀ ਕਿਓਂ ਨਹੀਂ ਹੋਣੀ ?

ਲੰਬਰਦਾਰ:-ਮੁੰਡੇ ਮੁੰਡੇ ਹੋਏ, ਕੁੜੀਆਂ ਕੁੜੀਆਂ